23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਸਿਟੀ ਲਾਈਵਲੀਹੁੱਡ ਕਮੇਟੀ ਦੇ ਅਧਿਕਾਰੀ ਨਾਲ ਦੁਰਵਿਹਾਰ ਦਾ ਮਾਮਲਾ ਚਰਚਾ 'ਚ ਰਿਹਾ <br/>

ਅਜੀਤ ਡੈਸਕ 28-02-2026
ਜਲੰਧਰ, 27 ਫਰਵਰੀ (ਸ਼ਿਵ)- ਮੇਅਰ ਦਫਤਰ ਵਿਚ ਅੱਜ ਉਸ ਵੇਲੇ ਹੰਗਾਮਾ ਪੂਰਨ ਮਾਹੌਲ ਬਣ ਗਿਆ ਜਦੋਂ ਸੀ. ਐਲ. ਸੀ. (ਸਿਟੀ ਲਾਈਵਲੀਹੁੱਡ ਕਮੇਟੀ) ਦੇ ਇੱਕ ਅਧਿਕਾਰੀ ਰਿਦਮ ਨਾਲ ਦੁਰਵਿਹਾਰ ਹੋਇਆ | ਕੁੱਝ ਯੂਨੀਅਨ ਆਗੂਆਂ 'ਤੇ ਉਕਤ ਅਧਿਕਾਰੀ ਨਾਲ ਮਾਰਕੁੱਟ ਦਾ ਦੋਸ਼ ਲਗਾਇਆ ਗਿਆ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਤੇ ਇਸ ਦੀ ਕਾਫੀ ਚਰਚਾ ਹੋਈ | ਮਾਮਲੇ ਨੂੰ ਬਾਅਦ ਵਿਚ ਮੇਅਰ ਸਟਾਫ਼ ਨੇ ਸੰਭਾਲ ਲਿਆ ਪਰ ਦੱਸਿਆ ਜਾਂਦਾ ਹੈ ਕਿ ਨਗਰ ਨਿਗਮ ਵਿਚ ਸਟਾਫ਼ ਦੀ ਕਮੀ ਨੂੰ ਦੇਖਦੇ ਹੋਏ ਕੁੱਝ ਸਮਾਂ ਪਹਿਲਾਂ ਨਿਗਮ ਪ੍ਰਸ਼ਾਸਨ ਨੇ ਸੁਚਾਰੂ ਰੂਪ ਨਾਲ ਕੰਮ ਚਲਾਉਣ ਲਈ ਸੀ.ਐਲ.ਸੀ. ਰਾਹੀਂ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਠੇਕੇ 'ਤੇ ਨਿਯੁਕਤ ਕੀਤਾ ਸੀ ਤੇ ਪਹਿਲਾਂ ਇਸ ਦਾ ਕੰਮ ਸੁਚਾਰੂ ਰੂਪ ਨਾਲ ਚੱਲਦਾ ਰਿਹਾ ਸੀ | ਦੱਸਿਆ ਜਾਂਦਾ ਹੈ ਕਿ ਰਿਦਮ ਨੇ ਕੰਮਕਾਜ ਵਿਚ ਹੋਰ ਸੁਧਾਰ ਲਈ ਕਈ ਕਰਮਚਾਰੀਆਂ ਦੀ ਡਿਊਟੀ ਅਲੱਗ-ਅਲੱਗ ਜ਼ੋਨਾਂ ਵਿਚ ਲਗਾਈ ਸੀ ਤਾਂ ਇਸ ਨੂੰ ਲੈ ਕੇ ਕੁੱਝ ਯੂਨੀਅਨ ਆਗੂਆਂ ਨੇ ਇਤਰਾਜ਼ ਜਤਾਇਆ ਸੀ | ਕਈ ਲੋਕ ਮਾਮਲੇ ਨੂੰ ਸੁਲਝਾ ਰਹੇ ਸੀ ਪਰ ਬਾਅਦ ਵਿਚ ਕੁੱਝ ਆਗੂਆਂ ਨੇ ਰਿਦਮ ਨਾਲ ਹੱਥੋਪਾਈ ਕੀਤੀ ਜਿਸ ਨਾਲ ਮਾਮਲਾ ਭਖ ਗਿਆ | ਇਸ ਮਾਮਲੇ ਵਿਚ ਸ਼ਾਮ ਤੱਕ ਨਿਗਮ ਪ੍ਰਸ਼ਾਸਨ ਦਾ ਕੋਈ ਰੁੱਖ ਸਾਹਮਣੇ ਨਹੀਂ ਆਇਆ ਸੀ | ਇਸ ਮਾਮਲੇ ਨੂੰ ਲੈ ਕੇ ਤਣਾਅਪੂਰਨ ਸਥਿਤੀ ਬਣ ਗਈ ਸੀ |

ਪਿਛਲੀ ਖ਼ਬਰ ਕਈ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ ਵਾਰਡ ਨੰਬਰ 22 ਦੇ ਵਸਨੀਕ, ਪ੍ਰਸ਼ਾਸਨ ਵਲੋਂ ਨਹੀਂ ਵਰਤੀ ਜਾ ਰਹੀ ਗੰਭੀਰਤਾ-ਸੁਰਿੰਦਰ... ਅਗਲੀ ਖ਼ਬਰ ਨੰਬਰਦਾਰ ਭੁਪਿੰਦਰ ਸਿੰਘ ਕੰਗ ਨੇ ਆਪਣੀ ਜ਼ਿੰਦਗੀ ਪੰਥ ਤੇ ਪਾਰਟੀ ਲੇਖੇ ਲਗਾਈ-ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।