23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਅਰਵਿੰਦ ਕੇਜਰੀਵਾਲ ਤੇ ਸਿਸੋਦੀਆ ਦੇ ਬਰੀ ਹੋਣ ਦੀ ਖੁਸ਼ੀ 'ਚ 'ਆਪ' ਵਰਕਰਾਂ ਨੇ ਜਸ਼ਨ ਮਨਾਏ <br/>

ਅਜੀਤ ਡੈਸਕ 28-02-2026
ਜਲੰਧਰ, 27 ਫਰਵਰੀ (ਸ਼ਿਵ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਅਦਾਲਤ ਵੱਲੋਂ ਬਰੀ ਕੀਤੇ ਜਾਣ ਦੇ ਇਤਿਹਾਸਕ ਫ਼ੈਸਲੇ ਤੋਂ ਬਾਅਦ ਅੱਜ ਪੂਰੇ ਪੰਜਾਬ ਸਮੇਤ ਜਲੰਧਰ ਜ਼ਿਲ੍ਹੇ 'ਚ ਖ਼ੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ | ਦੋਆਬਾ ਮੀਡੀਆ ਸਕੱਤਰ ਆਤਮ ਪ੍ਰਕਾਸ਼ ਬੱਬਲੂ ਤੇ ਮੀਡੀਆ ਇੰਚਾਰਜ ਸੰਜੀਵ ਭਗਤ ਨੇ ਦੱਸਿਆ ਕਿ ਪਾਰਟੀ ਵਰਕਰਾਂ ਵਿਚ ਇਸ ਫ਼ੈਸਲੇ ਤੋਂ ਬਾਅਦ ਭਾਰੀ ਉਤਸ਼ਾਹ ਹੈ | ਸਮਾਗਮ ਵਿਚ ਪੰਜਾਬ ਚੇਅਰਮੈਨ ਕਾਕੂ ਆਹਲੂਵਾਲੀਆ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਚੇਅਰਮੈਨ ਭਾਰੀ ਸਲਮਾਨੀ ਤੇ ਚੇਅਰਮੈਨ ਮੰਗਲ ਸਿੰਘ ਬਾਸੀ ਨੇ ਵੀ ਸ਼ਿਰਕਤ ਕੀਤੀ | ਇੰਪਰੂਵਮੈਂਟ ਟਰੱਸਟ ਵਿਚ ਵੀ ਚੇਅਰਮੈਨ ਰਮਣੀਕ ਸਿੰਘ ਰੰਧਾਵਾ ਤੇ ਹੋਰ ਆਗੂਆਂ ਵੱਲੋਂ ਮੰੂਹ ਮਿੱਠੇ ਕਰਵਾਏ ਗਏ | ਇਸ ਮੌਕੇ ਨਿਤਿਨ ਕੋਹਲੀ, ਆਤਮ ਪ੍ਰਕਾਸ਼ ਸਿੰਘ ਬੱਬਲੂ, ਰਿੱਕੀ ਮਨੋਚਾ, ਇੰਦਰ ਵੰਸ਼ ਚੱਢਾ, ਰਾਏਪੁਰ ਤੇ ਬਿੰਨੂ ਜੁਨੇਜਾ ਸਮੇਤ ਹੋਰ ਵਰਕਰ ਵੀ ਮੌਜੂਦ ਸਨ |


ਪਿਛਲੀ ਖ਼ਬਰ ਪੀ.ਆਈ.ਐੱਸ. ਵਲੋਂ ਕੌਮਾਂਤਰੀ ਪੱਧਰ ਦਾ ਹਾਈਟੈੱਕ ਜਿੰਮ ਸਪੋਰਟਸ ਕਾਲਜ 'ਚ ਜਲਦੀ ਲੱਗੇਗਾ-ਬਾਜਵਾ <br/> ਅਗਲੀ ਖ਼ਬਰ ਕਈ ਸਮੱਸਿਆਵਾਂ ਤੋਂ ਪ੍ਰੇਸ਼ਾਨ ਹਨ ਵਾਰਡ ਨੰਬਰ 22 ਦੇ ਵਸਨੀਕ, ਪ੍ਰਸ਼ਾਸਨ ਵਲੋਂ ਨਹੀਂ ਵਰਤੀ ਜਾ ਰਹੀ ਗੰਭੀਰਤਾ-ਸੁਰਿੰਦਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।