ਆਲਟੋ ਕਾਰ ਤੇ ਮੋਟਰਸਾਈਕਲ ਚੋਰੀ
ਅਜੀਤ ਡੈਸਕ
28-02-2026
ਨਕੋਦਰ, 27 ਫਰਵਰੀ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)- ਸਥਾਨਕ ਮੁਹੱਲਾ ਟੰਡਨਾ ਚੌਕ ਵਿਚ ਖੜ੍ਹੀ ਆਲਟੋ ਕਾਰ ਬੀਤੀ ਰਾਤ ਚੋਰੀ ਹੋ ਗਈ | ਘਟਨਾ ਦਾ ਪਤਾ ਸਵੇਰੇ ਲੱਗਿਆ | ਕਾਰ ਮਾਲਕ ਨੇ ਸਿਟੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਹੈ | ਸਥਾਨਕ ਮੁਹੱਲਾ ਗੁੱਗਾ ਸਾਈਾ ਦੇ ਵਸਨੀਕ ਹਿਮਾਂਸ਼ੂ ਅਰੋੜਾ ਨੇ ਦੱਸਿਆ ਕਿ ਉਹ ਆਪਣੀ ਕਾਰ ਨੂੰ ਮੁਹੱਲਾ ਟੰਡਨਾ ਚੌਕ 'ਤੇ ਖੜ੍ਹੀ ਕਰਦਾ ਹੈ¢ ਬੁੱਧਵਾਰ ਨੂੰ ਉਸ ਨੇ ਆਪਣੀ ਆਲਟੋ ਪਾਰਕ ਕੀਤੀ | ਜਦੋਂ ਉਹ ਸ਼ੁੱਕਰਵਾਰ ਸਵੇਰੇ ਆਪਣੀ ਕਾਰ ਲੈਣ ਲਈ ਚੌਰਾਹੇ 'ਤੇ ਪਹੁੰਚਿਆ ਤਾਂ ਉਸ ਨੰੂ ਇਹ ਗ਼ਾਇਬ ਮਿਲੀ | ਉਸ ਨੇ ਸਿਟੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਤੇ ਸ਼ਿਕਾਇਤ ਦਰਜ ਕਰਵਾਈ | ਇਸੇ ਤਰ੍ਹਾਂ ਐਮ.ਸੀ. ਚੌਕ 'ਤੇ ਇੱਕ ਹੋਰ ਚੋਰੀ ਉਦੋਂ ਹੋਈ ਜਦੋਂ ਇੱਕ ਦੁਕਾਨਦਾਰ ਦਾ ਦੁਕਾਨ ਦੇ ਬਾਹਰ ਖੜ੍ਹਾ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ | ਮੋਟਰਸਾਈਕਲ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਆਪਣੇ ਪਿੱਛੇ ਇਕ ਕਿਟ ਪਾਈ ਇੱਕ ਮੁੰਡਾ ਦੁਕਾਨ ਦੇ ਬਾਹਰ ਖੜ੍ਹਾ ਸੀ ਤੇ ਮੋਟਰਸਾਈਕਲ ਨੂੰ ਦੇਖ ਰਿਹਾ ਸੀ | ਮੈਨੂੰ ਲੱਗਿਆ ਕਿ ਉਹ ਇਸ ਨੂੰ ਇੱਕ ਪਾਸੇ ਕਰ ਰਿਹਾ ਹੈ ਪਰ ਉਹ ਮੋਟਰਸਾਈਕਲ ਲੈ ਕੇ ਗ਼ਾਇਬ ਹੋ ਗਿਆ |