23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਐੱਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਨੇ ਕੀਤੀ ਸੀ.ਐਸ.ਸੀ. ਕੇਂਦਰ ਵਾਲਿਆਂ ਨਾਲ ਮੀਟਿੰਗ <br/>

ਅਜੀਤ ਡੈਸਕ 28-02-2026
ਆਦਮਪੁਰ, 27 ਫਰਵਰੀ (ਰਮਨ ਦਵੇਸਰ) - ਆਦਮਪੁਰ ਐੱਸ.ਡੀ.ਐਮ. ਦਫ਼ਤਰ ਵਿਖੇ ਐੱਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਦੀ ਅਗਵਾਈ ਵਿਚ ਆਦਮਪੁਰ ਦੇ ਸੀ.ਐਸ.ਸੀ. ਕੇਂਦਰ ਵਾਲਿਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਸੀ.ਐਸ.ਸੀ. ਵਾਲਿਆਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਦੱਸ ਲੱਖ ਦੇ ਮੁਫ਼ਤ ਇਲਾਜ ਦੇ ਕਾਰਡ ਵੱਧ ਤੋਂ ਵੱਧ ਬਣਾਏ ਜਾਣ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀ.ਐਸ.ਸੀ. ਕੇਂਦਰ ਵਾਲਿਆਂ ਕਿਸੇ ਵੀ ਪਰਚੀ ਦੀ ਲੋੜ ਨਹੀਂ ਹੈ | ਉਹ ਜੋ ਵੀ ਆਦਮੀ ਉਨ੍ਹਾਂ ਕੋਲ ਆਉਂਦਾ ਹੈ ਉਹ ਉਸ ਦਾ ਦੱਸ ਲੱਖ ਵਾਲਾ ਮੁਫ਼ਤ ਇਲਾਜ ਕਾਰਡ ਬਣਾ ਸਕਦੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਧਾਰ ਕਾਰਡ ਤੇ ਵੋਟਰ ਕਾਰਡ ਨਾਲ ਕਿਸੇ ਵੀ ਸੀ.ਐਸ.ਸੀ. ਕੇਂਦਰ ਤੋਂ ਆਪਣਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਦੱਸ ਲੱਖ ਦਾ ਮੁਫ਼ਤ ਇਲਾਜ ਵਾਲਾ ਕਾਰਡ ਬਣਾ ਸਕਦੇ ਹਨ | ਇਸ ਮੌਕੇ ਸੀ.ਐਸ.ਸੀ. ਕੇਂਦਰ ਦੇ ਦੁਕਾਨਦਾਰਾਂ ਨੇ ਐਸ.ਡੀ.ਐਮ. ਨੂੰ ਆ ਰਹੀ ਮੁਸ਼ਕਲਾਂ ਬਾਰੇ ਵੀ ਜਾਣੂ ਕਰਾਇਆ | ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਉਹ ਜਲਦੀ ਹੀ ਹੱਲ ਕਰਵਾਉਣਗੇ | ਇਸ ਮੌਕੇ ਰਵਿੰਦਰ ਸਿੰਘ ਸੈਣੀ, ਰਾਜ ਕੁਮਾਰ, ਪਿਊਸ਼, ਕਰਮ ਦਿਆਲ, ਮਨਦੀਪ ਕੌਰ, ਰਮਨਪ੍ਰੀਤ ਕੌਰ, ਰਾਜਬੀਰ ਕੌਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਸਰਕਾਰ ਨੰਬਰਦਾਰਾਂ ਨਾਲ ਚੋਣ ਮੈਨੀਫੈਸਟੋ 'ਚ ਕੀਤੇ ਵਾਅਦੇ ਪੂਰੇ ਕਰੇ- ਨੰਬਰਦਾਰ ਯੂਨੀਅਨ <br/> ਅਗਲੀ ਖ਼ਬਰ ਆਲਟੋ ਕਾਰ ਤੇ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।