12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਥਾਣਾ ਕੈਂਟ 'ਚ ਫ਼ੈਸਲਾ ਕਰਨ ਆਏ ਨੌਜਵਾਨ 'ਤੇ ਦੂਸਰੀ ਧਿਰ ਦੇ ਵਿਅਕਤੀ ਨੇ ਕੀਤਾ ਹਮਲਾ, ਗੰਭੀਰ ਜ਼ਖਮੀ

ਅਜੀਤ ਡੈਸਕ 01-03-2026
ਜਲੰਧਰ ਛਾਉਣੀ, 28 ਫਰਵਰੀ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅੰਦਰ ਅੱਜ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਝਗੜੇ ਸੰਬੰਧੀ ਫੈਸਲਾ ਕਰਨ ਲਈ ਬੁਲਾਈਆਂ ਗਈਆਂ ਦੋਵੇਾਂ ਧਿਰਾਂ 'ਚੋਂ ਇੱਕ ਧਿਰ ਦੇ ਵਿਅਕਤੀ ਨੇ ਤੇਜ਼ਧਾਰ ਚੀਜ਼ ਨਾਲ ਦੂਸਰੀ ਧਿਰ ਦੇ ਵਿਅਕਤੀ ਦੇ ਗਲੇ 'ਤੇ ਹਮਲਾ ਕਰਦੇ ਹੋਏ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਬਹੁਤ ਹੀ ਮੁਸ਼ਕਿਲ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਲੋਕਾਂ ਦੀ ਮਦਦ ਨਾਲ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਜਾਣਕਾਰੀ ਦਿੰਦੇ ਹੋਏ ਲਾਲ ਕੁੜਤੀ ਵਾਸੀ ਮੁਕੁਲ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਜਲੰਧਰ ਛਾਉਣੀ 'ਚ ਸਥਿਤ ਐਨ.ਸੀ. ਮਾਡਲ ਸਕੂਲ 'ਚ ਪੜ੍ਹਦਾ ਹੈ ਤੇ ਉਸ ਦਾ ਸਕੂਲ 'ਚ ਹੀ ਪੜ੍ਹਦੇ ਕਿਸੇ ਵਿਦਿਆਰਥੀ ਨਾਲ 25 ਫਰਵਰੀ ਨੂੰ ਝਗੜਾ ਹੋ ਗਿਆ ਸੀ ਤੇ ਇਸ ਝਗੜੇ ਸੰਬੰਧੀ ਅੱਜ ਏ.ਐੱਸ.ਆਈ. ਮੁਖਤਿਆਰ ਸਿੰਘ ਵਲੋਂ ਦੋਵੇਂ ਹੀ ਧਿਰਾਂ ਨੂੰ ਥਾਣਾ ਕੈਂਟ ਵਿਖੇ ਬੁਲਾਇਆ ਗਿਆ ਸੀ ਪਰ ਮੁਖਤਿਆਰ ਸਿੰਘ ਨੂੰ ਆਉਣ 'ਚ ਦੇਰੀ ਹੋ ਗਈ ਤੇ ਇਸ ਦੌਰਾਨ ਹੀ ਦੂਸਰੀ ਧਿਰ ਦਾ ਵੰਸ਼ ਨਾਮਕ ਨੌਜਵਾਨ ਥਾਣੇ ਅੰਦਰ ਹੀ ਮੇਰੇ ਪੁੱਤਰ ਮੁਕੁਲ ਨਾਲ ਗਾਲੀ ਗਲੋਚ ਕਰਨ ਲੱਗ ਪਿਆ ਜਿਸ ਨੂੰ ਮੌਕੇ 'ਤੇ ਤਾਇਨਾਤ ਕੁਝ ਮੁਲਾਜ਼ਮਾਂ ਨੇ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੇ ਮੇਰੇ ਪੁੱਤਰ ਮੁਕੁਲ ਦੇ ਗਲੇ 'ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਹਮਲਾ ਕਰਨ ਵਾਲਾ ਵੰਸ਼ ਨਾਮਕ ਨੌਜਵਾਨ ਮੌਕੇ ਤੋਂ ਫ਼ਰਾਰ ਹੋਣ ਲੱਗਾ ਸੀ ਪਰ ਉਨ੍ਹਾਂ ਨੂੰ ਖੁੱਦ ਥਾਣੇ ਦਾ ਗੇਟ ਬੰਦ ਕਰਕੇ ਉਸ ਨੂੰ ਬਾਹਰ ਭੱਜਣ ਤੋਂ ਰੋਕ ਲਿਆ ਤੇ ਪੁਲਿਸ ਮੁਲਾਜ਼ਮਾਂ ਵਲੋਂ ਉਸ ਨੂੰ ਕਾਬੂ ਕਰ ਲਿਆ ਗਿਆ | ਮੁਕੁਲ ਦੇ ਪਿਤਾ ਨੇ ਪੱੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸ ਦੇ ਪੁੱਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਹ ਜ਼ੇਰੇ ਇਲਾਜ ਹੈ |
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਸਰਵਣਜੀਤ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ 'ਚ ਹੋਏ ਝਗੜੇ ਦੇ ਮਾਮਲੇ ਸੰਬੰਧੀ ਦੋਵੇਂ ਹੀ ਧਿਰਾਂ ਦੇ ਲੋਕ ਥਾਣਾ ਕੈਂਟ ਦੇ ਬਾਹਰ ਗੇਟ ਨੇੜੇ ਖੜ੍ਹੇ ਸਨ ਜਿਸ ਦੌਰਾਨ ਦੋਵੇਂ ਹੀ ਧਿਰਾਂ 'ਚ ਹੋਈ ਬਹਿਸਬਾਜ਼ੀ ਦੌਰਾਨ ਵੰਸ਼ ਨਾਮਕ ਨੌਜਵਾਨ ਨੇ ਕਿਸੇ ਤੇਜ਼ਧਾਰ ਚੀਜ਼ ਨਾਲ ਮੁਕੁਲ ਦੇ ਗਲੇ 'ਤੇ ਹਮਲਾ ਕਰ ਦਿੱਤਾ ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਦੇ ਹੋਏ ਦੋਸ਼ੀ ਵੰਸ਼ ਨੂੰ ਕਾਬੂ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਬਿਜਲੀ ਟੀਮਾਂ ਵਲੋਂ 5 ਡਵੀਜ਼ਨਾਂ 'ਚ ਛਾਪੇਮਾਰੀ, 6.96 ਲੱਖ ਜੁਰਮਾਨਾ ਅਗਲੀ ਖ਼ਬਰ ਦੇਰ ਰਾਤ ਮੋਤਾ ਸਿੰਘ ਨਗਰ ਵਿਖੇ ਹਸਪਤਾਲ ਦੇ ਬਾਹਰ ਅਣਪਛਾਤੇ ਨੇ ਚਲਾਈਆਂ ਗੋਲੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।