12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਿਜਲੀ ਟੀਮਾਂ ਵਲੋਂ 5 ਡਵੀਜ਼ਨਾਂ 'ਚ ਛਾਪੇਮਾਰੀ, 6.96 ਲੱਖ ਜੁਰਮਾਨਾ

ਅਜੀਤ ਡੈਸਕ 01-03-2026
ਜਲੰਧਰ, 28 ਫਰਵਰੀ (ਸ਼ਿਵ)- ਪਾਵਰ ਕਾਮ ਵੱਲੋਂ ਬਣਾਈਆਂ ਗਈਆਂ ਟੀਮਾਂ ਵੱਲੋਂ 5 ਡਵੀਜ਼ਨਾਂ ਵਿਚ ਛਾਪੇਮਾਰੀ ਕਰ ਕੇ ਬਿਜਲੀ ਚੋਰੀ ਤੋਂ ਇਲਾਵਾ ਬਿਜਲੀ ਦੀ ਗਲਤ ਵਰਤੋਂ ਕਰਨ ਦੇ ਮਾਮਲੇ ਫੜ ਕੇ 6.96 ਲੱਖ ਜੁਰਮਾਨਾ ਕੀਤਾ ਗਿਆ ਹੈ | ਪਾਵਰ ਕਾਮ ਅਧਿਕਾਰੀਆਂ ਮੁਤਾਬਿਕ ਬਿਜਲੀ ਟੀਮਾਂ ਵੱਲੋਂ ਅੱਜ 5 ਡਵੀਜ਼ਨਾਂ ਵਿਚ 1337 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ | ਇਨ੍ਹਾਂ ਵਿਚ ਪੱਛਮੀ ਡਵੀਜ਼ਨ ਵਿਚ 400, ਮਾਡਲ ਟਾਊਨ ਡਵੀਜ਼ਨ ਵਿਚ 401, ਕੈਂਟ ਡਵੀਜ਼ਨ ਵਿਚ 222, ਈਸਟ ਡਵੀਜ਼ਨ ਵਿਚ 112 ਤੇ ਫਗਵਾੜਾ ਡਵੀਜ਼ਨ ਵਿਚ 202 ਬਿਜਲੀ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ | ਪਾਵਰ ਕਾਮ ਅਧਿਕਾਰੀਆਂ ਮੁਤਾਬਿਕ ਇਨ੍ਹਾਂ ਵਿਚ ਬਿਜਲੀ ਚੋਰੀ ਦੇ 7 ਮਾਮਲੇ ਫੜੇ ਹਨ ਜਦਕਿ ਬਿਜਲੀ ਦੁਰਵਰਤੋਂ ਦੇ 2 ਹੋਰ ਮਾਮਲੇ ਫੜੇ ਹਨ | ਉਕਤ ਖਪਤਕਾਰਾਂ ਤੋਂ ਜੁਰਮਾਨਾ ਵਸੂਲ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ | ਪਾਵਰਕਾਮ ਦੇ ਉੱਤਰੀ ਜ਼ੋਨ ਦੇ ਉਪ ਮੁੱਖ ਇੰਜੀ. ਸ੍ਰੀ ਗੁਲਸ਼ਨ ਚੁਟਾਨੀ ਨੇ ਦੱਸਿਆ ਕਿ ਆਮ ਖਪਤਕਾਰਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਲਈ ਬਿਜਲੀ ਚੋਰੀ ਲਈ ਛਾਪੇ ਮਾਰੇ ਜਾ ਰਹੇ ਹਨ | ਉਨ੍ਹਾਂ ਨੇ ਲੋਕਾਂ ਨੂੰ ਇਸ ਮੁਹਿੰਮ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਬਿਜਲੀ ਪ੍ਰਣਾਲੀ ਦੀ ਦੁਰਵਰਤੋਂ ਨਾ ਹੋ ਸਕੇ |
ਪਿਛਲੀ ਖ਼ਬਰ ਸੰਤੋਖਪੁਰਾ 'ਚ ਅੱਧੀ ਰਾਤ ਚੱਲੀਆਂ ਗੋਲੀਆਂ, ਡਾਕਟਰ ਦੇ ਘਰ ਬਾਹਰ ਕੀਤੇ 10 ਫ਼ਾਇਰ <br/> ਅਗਲੀ ਖ਼ਬਰ ਥਾਣਾ ਕੈਂਟ 'ਚ ਫ਼ੈਸਲਾ ਕਰਨ ਆਏ ਨੌਜਵਾਨ 'ਤੇ ਦੂਸਰੀ ਧਿਰ ਦੇ ਵਿਅਕਤੀ ਨੇ ਕੀਤਾ ਹਮਲਾ, ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।