12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੌਂਸਲਰ ਜੋਤੀ ਵਲੋਂ ਵਾਰਡ 53 'ਚ ਸੜਕ ਨਿਰਮਾਣ ਦਾ ਉਦਘਾਟਨ <br/>

ਸੜਕ ਨਿਰਮਾਣ ਦੇ ਕੰਮ ਦੇ ਉਦਘਾਟਨ ਮੌਕੇ ਮੰੂਹ ਮਿੱਠਾ ਕਰਵਾਉਂਦੇ ਹੋਏ ਇਲਾਕਾ ਵਾਸੀ | ਤਸਵੀਰ: ਮੁਨੀਸ਼ <br/> 01-03-2026
ਜਲੰਧਰ, 28 ਫਰਵਰੀ (ਸ਼ਿਵ)- ਭਾਜਪਾ ਕੌਂਸਲਰ ਜੋਤੀ ਨੇ ਅੱਜ ਜਲੰਧਰ ਪੱਛਮੀ ਹਲਕੇ ਵਿਚ ਸੜਕ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ | ਸੜਕਾਂ ਕਈ ਸਾਲਾਂ ਤੋਂ ਟੁੱਟੀਆਂ ਹੋਈਆਂ ਸਨ, ਇਹ ਮਾਮਲਾ ਕੌਂਸਲਰ ਜੋਤੀ ਨੇ ਨਗਰ ਨਿਗਮ ਹਾਊਸ ਦੀ ਮੀਟਿੰਗ ਵਿਚ ਉਠਾਇਆ ਸੀ | ਇੱਕ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਸੜਕ ਨਿਰਮਾਣ ਕਾਰਜ ਹੁਣ ਸ਼ੁਰੂ ਹੋ ਗਿਆ ਹੈ | ਕੌਂਸਲਰ ਜੋਤੀ ਨੇ ਦੱਸਿਆ ਕਿ ਜਲੰਧਰ ਪੱਛਮੀ ਹਲਕੇ ਦੇ ਵਾਰਡ 53 ਦੇ ਗੁਰੂ ਰਵਿਦਾਸ ਨਗਰ ਵਿੱਚ ਸੜਕ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ | ਇਸ ਤੋਂ ਇਲਾਵਾ ਅਨੂਪ ਨਗਰ, ਸਤਨਾਮ ਨਗਰ ਤੇ ਨਿਊ ਸ਼ਿਵਾਜੀ ਨਗਰ ਵਿਚ ਸੀਵਰੇਜ ਦਾ ਕੰਮ ਵੀ ਪੂਰਾ ਹੋ ਗਿਆ ਹੈ | ਇਲਾਕੇ ਦੀਆਂ ਔਰਤਾਂ ਨੇ ਕੌਂਸਲਰ ਜੋਤੀ ਦਾ ਸਵਾਗਤ ਤੇ ਧੰਨਵਾਦ ਕੀਤਾ |

ਪਿਛਲੀ ਖ਼ਬਰ ਬਰਨਾਲਾ ਰੈਲੀ ਲਈ ਸਮਰਥਕਾਂ ਸਮੇਤ ਰਵਾਨਾ ਹੋਏ ਰਜਿੰਦਰ ਬੇਰੀ <br/> ਅਗਲੀ ਖ਼ਬਰ ਸਾਰੀ ਜਾਣਕਾਰੀ ਲੈ ਕੇ ਹੀ ਲੋਕ ਬੀਮਾ ਪਾਲਿਸੀ ਦੀ ਖ਼ਰੀਦ ਕਰਨ-ਗੌਰਵ ਜੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।