12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਰਨਾਲਾ ਰੈਲੀ ਲਈ ਸਮਰਥਕਾਂ ਸਮੇਤ ਰਵਾਨਾ ਹੋਏ ਰਜਿੰਦਰ ਬੇਰੀ <br/>

ਅਜੀਤ ਡੈਸਕ 01-03-2026
ਜਲੰਧਰ, 28 ਫਰਵਰੀ (ਸ਼ਿਵ)- ਅੱਜ ਬਰਨਾਲਾ ਵਿਖੇ ਹੋਈ ਮਨਰੇਗਾ ਬਚਾਓ ਮਹਾਂ ਰੈਲੀ ਵਿਚ ਸ਼ਾਮਲ ਹੋਣ ਲਈ ਜਲੰਧਰ ਕੇਂਦਰੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਆਪਣੇ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਕਾਂਗਰਸ ਭਵਨ ਜਲੰਧਰ ਤੋਂ ਰਵਾਨਾ ਹੋਏ | ਇਸ ਮੌਕੇ ਰਜਿੰਦਰ ਬੇਰੀ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਜੋ ਕਿ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੱਕਾ ਕਰ ਰਹੀ ਹੈ, ਇਸ ਨੂੰ ਕਾਂਗਰਸ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਵਿਜੇ ਕੁਮਾਰ ਦਕੋਹਾ, ਮਨਦੀਪ ਜੱਸਲ, ਸੁਨੀਲ ਦਕੋਹਾ, ਜਤਿੰਦਰ ਜੋਨੀ, ਰਾਜੇਸ਼ ਜਿੰਦਲ, ਮੰਗਾ ਮੁਧੜ, ਦੀਨਾ ਨਾਥ, ਮੱਖਣ ਸਿੰਘ, ਰਵੀ ਬੱਗਾ, ਅਰੁਣ ਸਹਿਗਲ, ਕਰਨ ਵਰਮਾ, ਮੁਖ਼ਤਿਆਰ ਅਹਿਮਦ, ਦਰਸ਼ਨ ਸਿੰਘ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਆਲਮ ਅਲੀ, ਅਨੰਦ ਬਿੱਟੂ, ਹਰਜੋਧ ਜੋਧਾ, ਸੁਧੀਰ ਘੁੱਗੀ, ਸੁਭਾਸ਼ ਅਗਰਵਾਲ, ਆਦੇਸ਼ ਮਾਗੋ, ਹੁਸਨ ਲਾਲ, ਤਿਲਕ ਰਾਜ ਚੋਹਕਾਂ, ਐਡਵੋਕੇਟ ਸੰਦੀਪ ਕੁਮਾਰ, ਰੋਹਿਤ ਸਹਿਗਲ, ਕ੍ਰਿਸ਼ਨ ਕਾਲੀਆਂ, ਰੋਹਿਤ ਤਲਵਾੜ, ਮੁਨੀਸ਼ ਗੁਪਤਾ ਮੌਜੂਦ ਸਨ |

ਪਿਛਲੀ ਖ਼ਬਰ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪੁਲਿਸ ਬੈਰੀਕੇਡ ਤੇ ਖੰਭੇ 'ਚ ਵੱਜੀ <br/> ਅਗਲੀ ਖ਼ਬਰ ਕੌਂਸਲਰ ਜੋਤੀ ਵਲੋਂ ਵਾਰਡ 53 'ਚ ਸੜਕ ਨਿਰਮਾਣ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।