ਜਮਸ਼ੇਰ ਖਾਸ, 28 ਫਰਵਰੀ (ਹਰਵਿੰਦਰ ਕੁਮਾਰ) - ਅੱਜ ਬਾਅਦ ਦੁਪਹਿਰ ਥਾਣਾ ਸਦਰ ਜਲੰਧਰ ਅਧੀਨ ਆਉਂਦੇ ਮਹਿਕ ਰੈਸਟੋਰੈਂਟ ਨਜ਼ਦੀਕ ਬਣੀ ਪੁਲਿਸ ਚੈੱਕ ਪੋਸਟ ਦੇ ਨਾਲ ਹੀ ਬਣੇ ਖੰਭੇ ਤੇ ਪੁਲਿਸ ਬੈਰੀਕੇਡ 'ਚ ਇੱਕ ਬੇਕਾਬੂ ਟੋਯੋਟਾ ਹਾਇਲਕਸ (ਪਿੱਕਾ) ਸਿੱਧਾ ਆਣ ਵੱਜਾ | ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਕਾਫੀ ਨੁਕਸਾਨੀ ਗਈ | ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਮ ਸਾਢੇ ਚਾਰ ਵਜੇ ਰਾਸ਼ਟਰੀ ਮਾਰਗ ਤੋਂ ਕਸਬਾ ਜਮਸ਼ੇਰ ਵੱਲ ਜਾਂਦੇ ਬਾਈਪਾਸ ਵਾਲੀ ਸੜਕ 'ਤੇ ਜਲੰਧਰ ਸਾਈਡ 'ਤੇ ਬਣੀ ਪੁਲਿਸ ਚੈੱਕ ਪੋਸਟ ਦੇ ਬੈਰੀਕੇਡ ਤੇ ਖੰਬੇ ਨੂੰ ਇੱਕ ਬੇਕਾਬੂ ਗੱਡੀ ਨੰਬਰ ਪੀਬੀ 11 ਡੀ ਕੇ 7913 ਟੋਇਟਾ ਹਿਲਕਸ (ਪਿੱਕਾ) ਨੇ ਸਿੱਧੀ ਟੱਕਰ ਮਾਰੀ | ਮੌਕੇ 'ਤੇ ਪਹੁੰਚੇ ਥਾਣਾ ਸਦਰ ਜਲੰਧਰ ਦੇ ਮੁਖੀ ਸੰਜੀਵ ਕੁਮਾਰ ਸੂਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਹੈ | ਧਿਆਨਯੋਗ ਗੱਲ ਹੈ ਕੀ ਜੇਕਰ ਥਾਣਾ ਮੁਖੀ ਅਫਸਰ ਨੂੰ ਆਪਣੇ ਹੀ ਪੁਲਿਸ ਚੈੱਕ ਪੋਸਟ 'ਤੇ ਹੋਈ ਦੁਰਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਤਾਂ ਆਮ ਆਦਮੀ ਪੁਲਿਸ ਪ੍ਰਸ਼ਾਸਨ ਤੋਂ ਸੁਣਵਾਈ ਦੀ ਕਿ ਉਮੀਦ ਰੱਖ ਸਕਦਾ ਹੈ |