12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪੁਲਿਸ ਬੈਰੀਕੇਡ ਤੇ ਖੰਭੇ 'ਚ ਵੱਜੀ <br/>

ਪੁਲਿਸ ਚੈੱਕ ਪੋਸਟ ਦੇ ਨਾਲ ਟਕਰਾਇਆ ਹੋਇਆ ਪਿੱਕਾ, ਪੁਲਿਸ ਮੁਲਾਜ਼ਮ ਤੇ ਗੱਡੀ ਚਾਲਕ ਮੌਕੇ 'ਤੇ ਹਾਜ਼ਰ | ਤਸਵੀਰ - ਹਰਵਿੰਦਰ ਕੁਮਾਰ <br/> 01-03-2026
ਜਮਸ਼ੇਰ ਖਾਸ, 28 ਫਰਵਰੀ (ਹਰਵਿੰਦਰ ਕੁਮਾਰ) - ਅੱਜ ਬਾਅਦ ਦੁਪਹਿਰ ਥਾਣਾ ਸਦਰ ਜਲੰਧਰ ਅਧੀਨ ਆਉਂਦੇ ਮਹਿਕ ਰੈਸਟੋਰੈਂਟ ਨਜ਼ਦੀਕ ਬਣੀ ਪੁਲਿਸ ਚੈੱਕ ਪੋਸਟ ਦੇ ਨਾਲ ਹੀ ਬਣੇ ਖੰਭੇ ਤੇ ਪੁਲਿਸ ਬੈਰੀਕੇਡ 'ਚ ਇੱਕ ਬੇਕਾਬੂ ਟੋਯੋਟਾ ਹਾਇਲਕਸ (ਪਿੱਕਾ) ਸਿੱਧਾ ਆਣ ਵੱਜਾ | ਟੱਕਰ ਇੰਨੀ ਜ਼ਬਰਦਸਤ ਸੀ ਕਿ ਗੱਡੀ ਕਾਫੀ ਨੁਕਸਾਨੀ ਗਈ | ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਮ ਸਾਢੇ ਚਾਰ ਵਜੇ ਰਾਸ਼ਟਰੀ ਮਾਰਗ ਤੋਂ ਕਸਬਾ ਜਮਸ਼ੇਰ ਵੱਲ ਜਾਂਦੇ ਬਾਈਪਾਸ ਵਾਲੀ ਸੜਕ 'ਤੇ ਜਲੰਧਰ ਸਾਈਡ 'ਤੇ ਬਣੀ ਪੁਲਿਸ ਚੈੱਕ ਪੋਸਟ ਦੇ ਬੈਰੀਕੇਡ ਤੇ ਖੰਬੇ ਨੂੰ ਇੱਕ ਬੇਕਾਬੂ ਗੱਡੀ ਨੰਬਰ ਪੀਬੀ 11 ਡੀ ਕੇ 7913 ਟੋਇਟਾ ਹਿਲਕਸ (ਪਿੱਕਾ) ਨੇ ਸਿੱਧੀ ਟੱਕਰ ਮਾਰੀ | ਮੌਕੇ 'ਤੇ ਪਹੁੰਚੇ ਥਾਣਾ ਸਦਰ ਜਲੰਧਰ ਦੇ ਮੁਖੀ ਸੰਜੀਵ ਕੁਮਾਰ ਸੂਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਅਜਿਹੀ ਕੋਈ ਜਾਣਕਾਰੀ ਨਹੀਂ ਹੈ | ਧਿਆਨਯੋਗ ਗੱਲ ਹੈ ਕੀ ਜੇਕਰ ਥਾਣਾ ਮੁਖੀ ਅਫਸਰ ਨੂੰ ਆਪਣੇ ਹੀ ਪੁਲਿਸ ਚੈੱਕ ਪੋਸਟ 'ਤੇ ਹੋਈ ਦੁਰਘਟਨਾ ਸੰਬੰਧੀ ਕੋਈ ਜਾਣਕਾਰੀ ਨਹੀਂ ਤਾਂ ਆਮ ਆਦਮੀ ਪੁਲਿਸ ਪ੍ਰਸ਼ਾਸਨ ਤੋਂ ਸੁਣਵਾਈ ਦੀ ਕਿ ਉਮੀਦ ਰੱਖ ਸਕਦਾ ਹੈ |

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਜਲੰਧਰ ਦੇ ਮੇਲੇ 'ਚ ਨਿਤਿਨ ਕੋਹਲੀ ਵਿਸ਼ੇਸ਼ ਤੌਰ 'ਤੇ ਪਹੁੰਚੇ <br/> ਅਗਲੀ ਖ਼ਬਰ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਪੁਲਿਸ ਬੈਰੀਕੇਡ ਤੇ ਖੰਭੇ 'ਚ ਵੱਜੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।