12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

-ਮਾਮਲਾ ਮਨੀ ਐਕਸਚੇਂਜ ਦੁਕਾਨ 'ਤੇ ਹੋਈ ਲੁੱਟ ਦਾ- ਪਿਸਤੌਲ ਦੇ ਜ਼ੋਰ 'ਤੇ 600 ਯੂਰੋ ਲੈ ਕੇ ਭੱਜੇ ਨੌਜਵਾਨ ਦੀ ਸਾਫ਼ ਤਸਵੀਰ ਆਈ ਸਾਹਮਣੇ <br/>

ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋਈ ਲੁਟੇਰੇ ਦੀ ਤਸਵੀਰ | <br/> 01-03-2026
ਮਕਸੂਦਾਂ, 28 ਫਰਵਰੀ (ਸੌਰਵ ਮਹਿਤਾ) - ਮਾਮਲਾ ਬੀਤੇ ਦਿਨੀ ਜਲੰਧਰ ਦੇ ਨੰਦਨਪੁਰ ਰੋਡ 'ਤੇ ਸਥਿਤ ਕਮਲ ਟੂਰ ਐਂਡ ਟ੍ਰੈਵਲ ਮਨੀ ਐਕਸਚੇਂਜ ਦੀ ਦੁਕਾਨ 'ਚ ਦਿਨ ਦਿਹਾੜੇ ਪਿਸਤੌਲ ਦੇ ਜ਼ੋਰ 'ਤੇ 600 ਯੂਰੋ ਲੁੱਟਣ ਦੇ ਮਾਮਲੇ ਨੇ ਸ਼ਹਿਰ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਵਾਰਦਾਤ ਤੋਂ ਬਾਅਦ ਹੁਣ ਦੋਸ਼ੀ ਦੀ ਇਕ ਸਾਫ਼ ਤਸਵੀਰ ਸਾਹਮਣੇ ਆਈ ਹੈ, ਜੋ ਜਾਂਚ ਵਿੱਚ ਅਹਿਮ ਸਬੂਤ ਸਾਬਤ ਹੋ ਸਕਦੀ ਹੈ | ਜਾਣਕਾਰੀ ਮੁਤਾਬਿਕ ਬੀਤੇ ਦਿਨੀ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਸਨ | ਇੱਕ ਬਾਹਰ ਮੋਟਰਸਾਈਕਲ ਸਟਾਰਟ ਕਰ ਖੜ੍ਹਾ ਰਿਹਾ ਜਦਕਿ ਦੂਜਾ ਅੰਦਰ ਦਾਖ਼ਲ ਹੋਇਆ | ਅੰਦਰ ਜਾ ਕੇ ਉਸ ਨੇ ਆਪਣੇ ਆਪ ਨੂੰ ਵਿਦੇਸ਼ ਜਾਣ ਵਾਲਾ ਦੱਸਦਿਆਂ ਯੂਰੋ ਮੰਗੇ ਤੇ ਮੋਬਾਈਲ ਰਾਹੀਂ ਆਨਲਾਈਨ ਭੁਗਤਾਨ ਕਰਨ ਦੀ ਗੱਲ ਕੀਤੀ | ਇਸ ਦੌਰਾਨ ਦੁਕਾਨਦਾਰ ਅਤੇ ਸਾਬਕਾ ਫੌਜੀ ਤਜਿੰਦਰ ਸਿੰਘ ਨੇ 600 ਯੂਰੋ ਗਿਣ ਕੇ ਰੱਖ ਦਿੱਤੇ | ਜਦ ਪੈਸੇ ਆਨਲਾਈਨ ਨਾ ਆਉਣ 'ਤੇ ਨਕਦ ਦੀ ਗੱਲ ਹੋਈ ਤਾਂ ਨੌਜਵਾਨ ਨੇ ਅਚਾਨਕ ਪਿਸਤੌਲ ਕੱਢ ਲਈ | ਹਿੰਮਤ ਕਰਦਿਆਂ ਤਜਿੰਦਰ ਸਿੰਘ ਨੇ ਦੋਸ਼ੀ ਨੂੰ ਗੱਲਾਂ ਵਿੱਚ ਫਸਾਇਆ ਤੇ ਮੌਕਾ ਦੇਖਦੇ ਹੀ ਉਸ 'ਤੇ ਝਪਟ ਪਿਆ | ਝੜਪ ਦੌਰਾਨ ਪਿਸਤੌਲ ਵੀ ਖੋਅ ਲਈ ਗਈ, ਪਰ ਹਾਲਾਤ ਦਾ ਫਾਇਦਾ ਚੁੱਕ ਕੇ ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ | ਇਸ ਤੋਂ ਵੀ ਗੰਭੀਰ ਗੱਲ ਇਹ ਹੈ ਕਿ ਇੱਕ ਹੋਰ ਮਨੀ ਐਕਸਚੇਂਜਰ ਨੇ ਸੰਪਰਕ ਕਰਦਿਆਂ ਖੁਲਾਸਾ ਕੀਤਾ ਕਿ ਇਹੀ ਨੌਜਵਾਨ ਉਸ ਦੀ ਦੁਕਾਨ ਤੋਂ ਪਹਿਲਾਂ ਵੀ 400 ਯੂਰੋ ਠੱਗੀ ਨਾਲ ਲੈ ਚੁੱਕਿਆ ਹੈ | ਉਸ ਸਮੇਂ ਪਿਸਤੌਲ ਨਹੀਂ ਸੀ ਪਰ ਤਰੀਕਾ ਮਿਲਦਾ-ਜੁਲਦਾ ਸੀ | ਉਸ ਵਪਾਰੀ ਵੱਲੋਂ ਦਿੱਤੀ ਗਈ ਸੀ.ਸੀ.ਟੀ.ਵੀ. ਤਸਵੀਰ ਹੁਣ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ | ਥਾਣਾ ਡਿਵੀਜ਼ਨ ਨੰਬਰ 1 ਦੇ ਮੁਖੀ ਰਾਕੇਸ਼ ਕੁਮਾਰ ਮੁਤਾਬਕ ਦੋਸ਼ੀ ਦੀ ਪਹਿਚਾਨ ਲਈ ਵੱਖ-ਵੱਖ ਪਹਿਲੂਆਂ ਤੋਂ ਜਾਂਚ ਜਾਰੀ ਹੈ ਅਤੇ ਜਲਦੀ ਗਿ੍ਫ਼ਤਾਰੀ ਦੀ ਉਮੀਦ ਹੈ | ਸ਼ਹਿਰ ਵਿੱਚ ਲਗਾਤਾਰ ਵਧ ਰਹੀਆਂ ਲੁੱਟਾਂ ਤੇ ਅਸਲ੍ਹੇ ਦੀ ਖੁੱਲ੍ਹੀ ਨਮਾਇਸ਼ ਨੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ | ਜੇ ਦੇਖਿਆ ਜਾਵੇ ਤਾਂ ਗਨ ਕਲਚਰ ਨੂੰ ਕਈ ਗਾਇਕਾਂ ਵੱਲੋਂ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਸ ਦਾ ਨਕਾਰਾਤਮਕ ਪ੍ਰਭਾਵ ਨੌਜਵਾਨ ਮਨਾਂ 'ਤੇ ਪੈ ਰਿਹਾ ਹੈ | ਸ਼ਹਿਰ ਵਿੱਚ ਸ਼ਰੇਆਮ ਅਸਲ੍ਹਾ ਘੁੰਮਣਾ ਦਿਨੋ-ਦਿਨ ਖਰਾਬ ਹੁੰਦੇ ਹਾਲਾਤਾਂ ਦੀ ਨਿਸ਼ਾਨੀ ਹੈ | ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ |

ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ਘੋੜਸਵਾਰੀ ਟੀਮ ਨੇ ਸਰਬ ਭਾਰਤੀ ਪੁਲਿਸ ਖੇਡਾਂ ਦੇ ਇੰਡੀਅਨ ਫਾਈਲ ਈਵੈਂਟਸ 'ਚੋਂ ਸੋਨ ਤਗਮਾ ਜਿੱਤਿਆ <b... ਅਗਲੀ ਖ਼ਬਰ ਡੀ.ਏ.ਵੀ. ਕਾਲਜ ਜਲੰਧਰ ਦੇ ਮੇਲੇ 'ਚ ਨਿਤਿਨ ਕੋਹਲੀ ਵਿਸ਼ੇਸ਼ ਤੌਰ 'ਤੇ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।