11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਐਂਟੀ-ਕ੍ਰਾਈਮ ਐਂਟੀ-ਕੁਰਪੱਸ਼ਨ ਦੀ ਵਿਸ਼ੇਸ਼ ਮੀਟਿੰਗ 'ਚ ਨਵੇਂ ਅਹੁਦੇਦਾਰ ਨਿਯੁਕਤ <br/>

ਅਜੀਤ ਡੈਸਕ 01-03-2026
ਜਲੰਧਰ, 28 ਫਰਵਰੀ (ਸ਼ੈਲੀ) - ਸਮਾਜ ਸੇਵੀ ਸੰਸਥਾ ਐਂਟੀ-ਕ੍ਰਾਈਮ ਐਂਟੀ-ਕਰਪੱਸ਼ਨ (ਨੀਤੀ ਆਯੋਗ) ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਟ ਹਾਊਸ ਵਿਖੇ ਹੋਈ | ਮੀਟਿੰਗ ਦੌਰਾਨ ਐਸੋਸੀਏਸ਼ਨ ਵਿੱਚ ਕਈ ਨਵੇਂ ਅਹੁਦੇਦਾਰ ਤੇ ਮੈਂਬਰ ਸ਼ਾਮਲ ਕੀਤੇ ਗਏ | ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਦੱਸਿਆ ਕਿ ਚਾਰ ਮੈਂਬਰਾਂ ਨਾਲ ਸ਼ੁਰੂ ਹੋਈ ਇਸ ਸੰਸਥਾ ਦੇ ਹੁਣ 150 ਤੋਂ ਵੱਧ ਮੈਂਬਰ ਹਨ | ਉਨ੍ਹਾਂ ਦੱਸਿਆ ਕਿ ਚੁਣੇ ਗਏ ਅਹੁਦੇਦਾਰਾਂ ਨੂੰ ਅੱਜ ਨਿਯੁਕਤੀ ਪੱਤਰ ਅਤੇ ਆਈ.ਡੀ. ਕਾਰਡ ਦਿੱਤੇ ਗਏ | ਮੀਟਿੰਗ ਵਿੱਚ ਮੁੱਖ ਮਹਿਮਾਨਾਂ ਵਿੱਚ ਐਨ.ਆਰ.ਆਈ. ਪੁਲਿਸ ਥਾਣੇ ਤੋਂ ਸ਼ਿੰਗਾਰਾ ਸਿੰਘ ਤੇ ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਸ਼ਾਮਲ ਹੋਏ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ ਸੰਸਥਾ ਦਾ ਹਰ ਮੈਂਬਰ ਪੁਲਿਸ ਪ੍ਰਸ਼ਾਸਨ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਤਿਆਰ ਹੈ | ਅੱਜ ਮੀਟਿੰਗ ਵਿੱਚ ਜਗਜੀਤ ਸਿੰਘ ਗਾਬਾ ਨੂੰ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਦੇ ਨਾਲ ਹੀ ਕੁਲਬੀਰ ਸਿੰਘ ਪੱਪੂ ਨੂੰ ਪੱਛਮੀ ਹਲਕੇ ਦਾ ਮੁਖੀ, ਬਲਵਿੰਦਰ ਸਿੰਘ ਨੂੰ ਕੇਂਦਰੀ, ਦਲਜੀਤ ਕੌਰ ਪੁਨੂੰ ਨੂੰ ਕੇਂਦਰੀ ਹਲਕੇ ਦੀ ਮੁਖੀ, ਸੁਨੀਲ ਕੁਮਾਰ ਨੂੰ ਜਨਰਲ ਸਕੱਤਰ ਕੇਂਦਰੀ, ਕੁਲਵੰਤ ਰਾਏ ਨੂੰ ਪੰਜਾਬ ਦਾ ਸੰਯੁਕਤ ਸਕੱਤਰ, ਰਣਜੀਤ ਸਿੰਘ ਬਿੱਟੂ ਨੂੰ ਪੱਛਮੀ ਦਾ ਉਪ ਪ੍ਰਧਾਨ, ਪਰਮਜੀਤ ਸਿੰਘ ਨੂੰ ਸਕੱਤਰ, ਸਤੀਸ਼ ਕੁਮਾਰ ਨੂੰ ਪ੍ਰੈੱਸ ਸਕੱਤਰ ਉੱਤਰੀ ਹਲਕੇ ਤੋਂ, ਜਸਬੀਰ ਜੱਸੀ ਨੂੰ ਜਨਰਲ ਸਕੱਤਰ, ਕਲਾ ਕੌਸ਼ਲ ਨੂੰ ਜਨਰਲ ਸਕੱਤਰ, ਹਰਬੰਸ ਲਾਲ ਬੰਸੀ ਨੂੰ ਇੰਚਾਰਜ ਆਦਮਪੁਰ ਤੋਂ, ਪ੍ਰਭਾਤ ਖੰਨਾ ਨੂੰ ਇੰਚਾਰਜ ਭੱਲਥ ਤੋਂ, ਪ੍ਰਵੀਨ ਕੁਮਾਰ ਨੂੰ ਇੰਚਾਰਜ ਕੈਂਟ ਤੋਂ ਤੇ ਹੋਰਾਂ ਨੂੰ ਵੀ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਚੇਅਰਮੈਨ ਜਗਜੀਤ ਸਿੰਘ ਗਾਬਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਨੂੰ ਸਫਲ ਬਣਾਉਣ ਵਿੱਚ ਦਲਜੀਤ ਸਿੰਘ ਅਰੋੜਾ, ਲਲਿਤ ਲਵਲੀ, ਰਾਜ ਰਾਣੀ, ਹਰਪ੍ਰੀਤ ਸਿੰਘ, ਕਸਤੂਰੀ ਲਾਲ, ਸਰਬਜੀਤ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਗੁਰਦਿੱਤ ਸਿੰਘ, ਹਰਮਨਪ੍ਰੀਤ, ਬਹਾਦਰ ਸਿੰਘ, ਹਰਮੇਸ਼ ਕੁਮਾਰ, ਸੁੱਚਾ ਰਾਮ, ਸੰਬੋਧ ਕੁਮਾਰ, ਮਨਜੀਤ, ਮਹਾਦੇਵ, ਹਰਪਾਲ ਸਿੰਘ, ਸਾਹਿਲ, ਅਮਿਤ ਜੁਨੇਜਾ, ਸਤੀਸ਼ ਕੁਮਾਰ, ਜਨਕ ਰਾਜ, ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੂੰ ਤੇ ਹੋਰਨਾਂ ਨੇ ਯੋਗਦਾਨ ਪਾਇਆ |

ਪਿਛਲੀ ਖ਼ਬਰ ਜਨਵਰੀ ਮਹੀਨੇ ਦੌਰਾਨ 543 ਕੁੱਤਿਆਂ ਦੀ ਸਟਰਲਾਈਜ਼ੇਸ਼ਨ ਹੋਈ, 64 ਬੇਸਹਾਰਾ ਪਸ਼ੂ ਗਊਸ਼ਾਲਾਵਾਂ 'ਚ ਭੇਜੇ <br/> ਨੰਗ... ਅਗਲੀ ਖ਼ਬਰ ਲਿਟਲ ਬਲਾਸਮ ਸਕੂਲ 'ਚ ਹੋਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।