04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਇਸ਼ਤਿਹਾਰੀ ਬੋਰਡਾਂ ਦਾ ਠੇਕਾ ਦੇਣ ਤੋਂ ਬਾਅਦ ਵੀ ਲੱਗ ਰਹੇ ਕਈ ਨਾਜਾਇਜ਼ ਬੋਰਡ

ਅਜੀਤ ਡੈਸਕ 03-03-2026
ਜਲੰਧਰ, 2 ਮਾਰਚ (ਸ਼ਿਵ)-ਨਗਰ ਨਿਗਮ ਵਲੋਂ ਸ਼ਹਿਰ 'ਚ ਇਸ਼ਤਿਹਾਰੀ ਬੋਰਡਾਂ ਨੂੰ ਲਗਾਉਣ ਲਈ 13 ਕਰੋੜ ਦੇ ਕਰੀਬ ਕੰਮ ਦੇ ਦਿੱਤਾ ਗਿਆ ਹੈ ਤੇ ਕੰਪਨੀ ਵਲੋਂ ਇਸ ਠੇਕੇ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਵੀ ਸ਼ਹਿਰ ਦੇ ਕਈ ਹਿੱਸਿਆਂ 'ਚ ਲੋਕਾਂ ਵਲੋਂ ਨਾਜਾਇਜ਼ ਇਸ਼ਤਿਹਾਰੀ ਬੋਰਡ ਲਗਾਏ ਜਾ ਰਹੇ ਹਨ, ਜਿਸ ਕਰਕੇ ਇਸ਼ਤਿਹਾਰੀ ਬੋਰਡਾਂ ਦਾ ਕੰਮ ਲੈਣ ਵਾਲੀ ਕੰਪਨੀ ਨੂੰ ਵੀ ਇਸ ਦਾ ਨੁਕਸਾਨ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਨਗਰ ਨਿਗਮ ਵਲੋਂ ਹੁਣ ਤੱਕ ਨਾਜਾਇਜ਼ ਤੌਰ 'ਤੇ ਇਸ਼ਤਿਹਾਰੀ ਬੋਰਡ ਲਗਾਉਣ ਵਾਲਿਆਂ ਦੇ 25 ਚਲਾਨ ਕੀਤੇ ਗਏ ਹਨ | ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦਾ ਕਹਿਣਾ ਸੀ ਕਿ ਜੇਕਰ ਲੋਕਾਂ ਨੇ ਇਹ ਚਲਾਨ ਨਿਗਮ 'ਚ ਆ ਕੇ ਨਹੀਂ ਭੁਗਤੇ ਤਾਂ ਇਨ੍ਹਾਂ ਸਾਰੇ ਚਲਾਨਾਂ ਨੂੰ ਅਦਾਲਤ ਵਿਚ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਨਿਗਮ ਵਲੋਂ ਜਿਹੜੇ ਨਾਜਾਇਜ਼ ਲਗਾਏ ਗਏ ਇਸ਼ਤਿਹਾਰੀ ਬੋਰਡਾਂ ਦੇ ਚਲਾਨ ਕੀਤੇ ਗਏ ਹਨ | ਉਨ੍ਹਾਂ 'ਚ ਨਿਗਮ ਵਲੋਂ ਉਨ੍ਹਾਂ ਨੂੰ ਸੈਕਸ਼ਨ 123 ਦੇ ਤਹਿਤ ਨੋਟਿਸ ਦਿੱਤੇ ਗਏ ਹਨ | ਉਲੰਘਣਾ ਕਰਨ ਵਾਲਿਆਂ ਨੂੰ ਨਿਗਮ 50 ਹਜ਼ਾਰ ਰੁਪਏ ਤੱਕ ਜੁਰਮਾਨਾ ਕਰ ਸਕਦਾ ਹੈ | ਓਧਰ ਨਗਰ ਨਿਗਮ ਵਲੋਂ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਕਈ ਚੌਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਤੇ ਚੌਕਾਂ ਦੇ ਨਵੀਨੀਕਰਨ ਦੇ ਕੰਮ ਦੇ ਨਾਲ ਹੀ ਨਿਗਮ ਪ੍ਰਸ਼ਾਸਨ ਨੇ ਲੋਕਾਂ ਨੂੰ ਆਗਾਹ ਕੀਤਾ ਸੀ ਕਿ ਜਿਹੜੇ ਲੋਕ ਚੌਕਾਂ ਦੇ ਆਲ਼ੇ ਦੁਆਲੇ ਇਸ਼ਤਿਹਾਰੀ ਬੋਰਡ ਲਗਾਉਣਗੇ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਪਿ੍ੰਟਰ ਪ੍ਰੈੱਸ ਖ਼ਿਲਾਫ਼ ਵੀ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਕਈ ਚੌਕਾਂ 'ਚ ਵੀ ਇਸ਼ਤਿਹਾਰੀ ਬੋਰਡ ਲਗਾਏ ਜਾ ਰਹੇ ਹਨ ਸਗੋਂ ਕਈ ਪੁਲਾਂ ਦੀਆਂ ਕੰਧਾਂ 'ਤੇ ਕੰਪਨੀਆਂ ਵਲੋਂ ਪੋਸਟਰ ਲਗਾ ਕੇ ਉਨ੍ਹਾਂ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ | ਅੱਜ ਵੀ ਤਹਿਬਾਜ਼ਾਰੀ ਸ਼ਾਖਾ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਦੀ ਅਗਵਾਈ 'ਚ ਸ਼ਹਿਰ ਦੇ ਦੋਆਬਾ ਚੌਕ, ਵਰਕਸ਼ਾਪ ਚੌਕ, ਭਗਵਾਨ ਵਾਲਮੀਕਿ ਚੌਕ ਤੇ ਹੋਰ ਕਈ ਇਲਾਕਿਆਂ ਤੋਂ ਨਾਜਾਇਜ਼ ਲੱਗੇ ਬੋਰਡਾਂ ਨੂੰ ਉਤਾਰਿਆ ਗਿਆ ਹੈ | ਮਨਦੀਪ ਸਿੰਘ ਮਿੱਠੂ ਦਾ ਕਹਿਣਾ ਸੀ ਕਿ ਨਾਜਾਇਜ਼ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ |
ਪਿਛਲੀ ਖ਼ਬਰ ਐਸ. ਆਈ. ਟੀ. ਕੋਲੋਂ ਕਰਵਾਈ ਜਾਵੇ ਅਨਾਜ ਗਾਇਬ ਹੋਣ ਦੇ ਮਾਮਲੇ ਦੀ ਜਾਂਚ-ਕੇ. ਪੀ. ਅਗਲੀ ਖ਼ਬਰ ਦਿਹਾਤੀ ਪੁਲਿਸ ਜਲੰਧਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਤੇ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਸੰਬੰਧੀ ਵਿਸ਼ੇਸ਼ ਕਾਰਵਾਈਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।