04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਮਕਸੂਦਾਂ ਦੀ ਨਵ-ਉਸਾਰੀ ਦਾ ਕੰਮ ਆਰੰਭ

ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਅਰਦਾਸ ਸਮਾਗਮ 'ਚ ਸ਼ਾਮਿਲ ਭਾਈ ਬਲਵਿੰਦਰ ਸਿੰਘ, ਜਥੇਦਾਰ ਕੁਲੰਵਤ ਸਿੰਘ ਮੰਨਣ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ | ਅਜੀਤ ਤਸਵੀਰ <br/> 03-03-2026
ਜਲੰਧਰ, 2 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਮਨਦੀਪ ਐਵੇਨਿਊ ਮਾਸਟਰ ਕਾਲੋਨੀ ਸੂਰਤ ਨਗਰ ਮਕਸੂਦਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕੇ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਆਰੰਭ ਕੀਤਾ, ਜਿਸ ਦਾ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ (ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਦੁਆਰਾ ਰੱਖਿਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਇਮਾਰਤ 'ਚ ਵੱਡਾ ਦਰਬਾਰ ਹਾਲ, ਵੱਡਾ ਲੰਗਰ ਹਾਲ ਜੋ ਆਧੁਨਿਕ ਤਕਨੀਕ ਨਾਲ ਤਿਆਰ ਕੀਤੇ ਜਾਣਗੇ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਸੁਰਜੀਤ ਸਿੰਘ ਭਿੱਟੇਵੱਡ ਤੋਂ ਇਲਾਵਾ ਪ੍ਰਧਾਨ ਇਕਬਾਲ ਸਿੰਘ ਬੁੱਟਰ, ਹਰਜਿੰਦਰ ਸਿੰਘ ਸੰਘੇੜਾ, ਕਰਨੈਲ ਸਿੰਘ, ਗੁਰਨਾਮ ਸਿੰਘ ਮੁਲਤਾਨੀ, ਪ੍ਰਤਾਪ ਸਿੰਘ, ਗੁਰਦੇਵ ਸਿੰਘ, ਕੈਪਟਨ ਅਮਰੀਕ ਸਿੰਘ, ਅਵਤਾਰ ਸਿੰਘ ਘੁੰਮਣ, ਦਲਵੀਰ ਸਿੰਘ ਘੋਤੜਾ, ਡੀ. ਐਸ. ਪੀਯ ਜਸਵੰਤ ਸਿੰਘ, ਸੋਹਣ ਸਿੰਘ ਆਹਲੂਵਾਲੀਆ, ਦੀਦਾਰ ਸਿੰਘ, ਮੇਜਰ ਸਿੰਘ ਕਾਹਲੋ, ਅੰਗਰੇਜ਼ ਸਿੰਘ ਗੁਰਾਇਆ, ਰਣਜੀਤ ਸਿੰਘ ਘੁੰਮਣ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕਾਂ ਨੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਨਿਵਾਸ ਸਥਾਨ 'ਤੇ ਪ੍ਰਦਰਸ਼ਨ ਕਰ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਐਸ. ਆਈ. ਟੀ. ਕੋਲੋਂ ਕਰਵਾਈ ਜਾਵੇ ਅਨਾਜ ਗਾਇਬ ਹੋਣ ਦੇ ਮਾਮਲੇ ਦੀ ਜਾਂਚ-ਕੇ. ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।