26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਅਮਰੀਕਾ-ਇਜ਼ਰਾਈਲ ਵਲੋਂ ਈਰਾਨ 'ਤੇ ਹਮਲਾ ਅਤਿ ਨਿੰਦਣਯੋਗ-ਪਾਸਲਾ

ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਜਸਪਾਲ ਸਿੰਘ)-ਆਰ. ਐਮ. ਪੀ. ਆਈ. ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਅਮਰੀਕਾ-ਇਜ਼ਰਾਇਲ ਨੇ ਜਿਵੇਂ ਯੂ. ਐਨ. ਓ. ਦੇ ਮਤੇ ਅਤੇ ਸਾਰੇ ਕੌਮਾਂਤਰੀ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਇਰਾਨ 'ਤੇ ਹਮਲਾ ਕੀਤਾ ਹੈ, ਉਹ ਬੁਰਛਾਗਰਦੀ ਦੀ ਅਤਿ ਨਿੰਦਣਯੋਗ ਕਾਰਵਾਈ ਹੈ | ਇਸ ਹਮਲੇ ਦੀਆਂ ਖੂਨੀ ਲਪਟਾਂ ਕੇਵਲ ਮੱਧ ਪੂਰਬ ਦੇ ਦੇਸ਼ਾਂ ਤੱਕ ਹੀ ਸੀਮਤ ਨਹੀਂ ਰਹਿਣੀਆਂ, ਬਲਕਿ ਸੰਸਾਰ ਦੇ ਸਾਰੇ ਖਿੱਤਿਆਂ ਤੱਕ ਫੈਲ ਕੇ ਤੀਜਾ ਸੰਸਾਰ ਯੁੱਧ ਛਿੜਨ ਦਾ ਕਾਰਨ ਬਣ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਇਹ ਯੁੱਧ ਸਿਰਫ ਤੇ ਸਿਰਫ ਅਮਰੀਕਾ ਤੇ ਇਸ ਦੇ ਭਾਈਵਾਲਾਂ ਵਲੋਂ ਸੰਸਾਰ ਭਰ 'ਚ ਆਪਣੀ ਚੌਧਰ ਕਾਇਮ ਕਰਨ 'ਤੇ ਦੁਨੀਆਂ ਭਰ ਦੇ ਕੁਦਰਤੀ ਖਜ਼ਾਨੇ ਲੁੱਟਣ ਦੀ ਮਨਸ਼ੇ ਨਾਲ ਵਿੱਢਿਆ ਗਿਆ ਹੈ | ਆਰ. ਐਮ. ਪੀ. ਆਈ. ਇਸ ਯੁੱਧ ਨੂੰ ਤੁਰੰਤ ਬੰਦ ਕਰਨ ਤੇ ਸਾਰੇ ਮਸਲੇ ਡਿਪਲੋਮੈਟਿਕ ਢੰਗ ਨਾਲ ਗੱਲਬਾਤ ਰਾਹੀਂ ਹੱਲ ਕਰਨ ਦੀ ਮੰਗ ਕਰਦੀ ਹੈ | ਸਾਥੀ ਪਾਸਲਾ ਨੇ ਅਮਰੀਕਾ-ਇਜ਼ਰਾਈਲ ਵਲੋਂ ਕੀਤੀਆਂ ਜਾ ਰਹੀਆਂ ਧਾੜਵੀ ਕਾਰਵਾਈਆਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਧਾਰੀ ਸਾਜਿਸ਼ੀ ਚੁੱਪ 'ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਦੇ ਬਹੁਤ ਸਾਰੇ ਮਿੱਤਰ ਦੇਸ਼ਾਂ ਨਾਲ ਸੰਬੰਧ ਵਿਗੜ ਸਕਦੇ ਹਨ | ਪਾਸਲਾ ਨੇ ਇਸ ਯੁੱਧ ਕਾਰਨ ਖਾੜੀ ਦੇਸ਼ਾਂ 'ਚ ਫਸੇ ਹਜ਼ਾਰਾਂ ਭਾਰਤੀਆਂ ਦੀ ਸੁਰੱਖਿਅਤ ਦੇਸ਼ ਵਾਪਸੀ ਦੀ ਮੰਗ ਕਰਦਿਆਂ ਮੋਦੀ ਸਰਕਾਰ ਤੋਂ ਇਸ ਸੰਬੰਧੀ ਤੇਜ਼ੀ ਨਾਲ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸਮਾਰਟ ਸਿਟੀ ਦੇ ਤਹਿਤ ਅਧੂਰੇ ਪ੍ਰਾਜੈਕਟ ਪੂਰੇ ਕਰਵਾਏ ਜਾਣ-ਸਹਿਗਲ ਅਗਲੀ ਖ਼ਬਰ ਗਾਜ਼ੀ ਗੁੱਲਾ ਫਾਟਕ ਤੋਂ ਲੈ ਕੇ ਗਾਜ਼ੀ ਗੁੱਲਾ ਚੌਕ ਤੱਕ ਪੈਣਗੀਆਂ ਸੀਵਰੇਜ ਪਾਈਪਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।