26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਨਵੇਂ ਆਰ. ਟੀ. ਓ. ਨੇ ਤਿੰਨ ਸਾਲ ਤੋਂ ਬੰਦ ਪਿਆ ਕੈਂਚੀ ਗੇਟ ਖੁਲ੍ਹਵਾਇਆ <br/>

ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਨਵੇਂ ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਦਫਤਰ 'ਚ ਲੋਕਾਂ ਦੇ ਕੰਮ ਕਰਵਾਉਣ ਲਈ ਜਿਥੇ ਅੱਜ ਵੱਡੀ ਕਾਰਵਾਈ ਕਰਕੇ ਉਨ੍ਹਾਂ ਦੇ ਦਫਤਰ ਦੇ ਨਾਲ ਹੀ ਅਤੇ ਕੈਨਟੀਨ ਦੇ ਸਾਹਮਣੇ ਉਸ ਕੈਂਚੀ ਗੇਟ ਨੂੰ ਖੁਲ੍ਹਵਾ ਦਿੱਤਾ ਹੈ ਜਿਹੜਾ ਕਿ ਤਿੰਨ ਸਾਲ ਤੋਂ ਬੰਦ ਪਿਆ ਸੀ ਤਾਂ ਲੋਕਾਂ ਨੂੰ ਕੰਮ ਕਰਵਾਉਣ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਆਰ. ਟੀ. ਓ. ਨੇ ਅੱਜ ਸਵੇਰੇ ਦਫਤਰ ਦੀ ਚੈਕਿੰਗ ਕੀਤੀ ਤਾਂ ਜੋ ਕਥਿਤ ਏਜੰਟਾਂ 'ਤੇ ਨੱਥ ਪਾਈ ਜਾ ਸਕੇ | ਉਨ੍ਹਾਂ ਨੇ ਸਵੇਰੇ ਚੈਕਿੰਗ ਦੌਰਾਨ ਦੇਖਿਆ ਕਿ ਕੈਂਚੀ ਗੇਟ ਬੰਦ ਪਿਆ ਹੈ ਤੇ ਉਨ੍ਹਾਂ ਨੇ ਇਸ ਗੇਟ ਨੂੰ ਖੁਲ੍ਹਵਾਉਣ ਲਈ ਹਦਾਇਤ ਦਿੱਤੀ ਜਿਸ 'ਤੇ ਇਹ ਗੇਟ ਖ਼ੋਲ੍ਹ ਦਿੱਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਕਈ ਬਾਰ ਇਸ ਗੇਟ ਤੋਂ ਸਿਰਫ਼ ਏਜੰਟਾਂ ਨੂੰ ਹੀ ਦਾਖਲ ਕਰਵਾਇਆ ਜਾਂਦਾ ਸੀ ਜਦਕਿ ਲੋਕਾਂ ਲਈ ਇਹ ਗੇਟ ਬੰਦ ਕਰ ਦਿੱਤਾ ਗਿਆ ਸੀ | ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਨਾਲ ਇਹ ਵੀ ਹਦਾਇਤ ਕੀਤੀ ਕਿ ਦੁਪਹਿਰ ਡੇਢ ਵਜੇ ਤੱਕ ਕਲਰਕ ਆਪਣੀਆਂ ਸੀਟਾਂ 'ਤੇ ਬੈਠ ਕੇ ਲੋਕਾਂ ਦੇ ਕੰਮ ਕਰਨਗੇ ਤੇ ਦਫਤਰ ਵਿਚ ਆਪਣੇ ਕੈਬਿਨ 'ਚ ਬੈਠ ਕੇ ਕੰਮ ਨਿਪਟਾਉਣਗੇ ਤਾਂ ਜੋ ਲੋਕਾਂ ਦੇ ਕੰਮ ਪਾਰਦਰਸ਼ਕ ਤਰੀਕੇ ਨਾਲ ਕਰਵਾਏ ਜਾ ਸਕਣ | ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕਥਿਤ ਏਜੰਟਾਂ ਦਾ ਦਾਖਲਾ ਪੂਰੀ ਤਰਾਂ ਨਾਲ ਬੰਦ ਕੀਤਾ ਗਿਆ ਹੈ | ਉਨਾਂ ਨੇ ਸੇਵਾਦਾਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਏਜੰਟ ਕੈਂਚੀ ਗੇਟ ਰਾਹੀਂ ਅੰਦਰ ਆਉਂਦਾ ਪਾਇਆ ਗਿਆ ਤਾਂ ਉਕਤ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਮਨਾਇਆ ਹੋਲੀ ਦਾ ਤਿਉਹਾਰ <br/> ਅਗਲੀ ਖ਼ਬਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਵਲੋਂ ਸ਼ਹਿਰ 'ਚ ਸਖ਼ਤ ਨਾਕਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।