28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਜੇ. ਐੱਸ. ਐਫ. ਐੱਚ. ਖਾਲਸਾ ਮਾਡਲ ਸਕੂਲ ਅੱਟਾ ਦਾ ਸਾਲਾਨਾ ਸਮਾਗਮ

ਅਜੀਤ ਡੈਸਕ 04-03-2026

ਗੁਰਾਇਆ, 3 ਮਾਰਚ (ਬਲਵਿੰਦਰ ਸਿੰਘ)-ਜੇ. ਐੱਸ. ਐਫ. ਐੱਚ. ਖਾਲਸਾ ਮਾਡਲ ਸਕੂਲ ਸਕੂਲ ਅੱਟਾ ਵਿਖੇ ਸਾਲਾਨਾ ਸਮਾਗਮ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਸ਼ਿਵ ਗੌਰਵ ਕੌਸ਼ਲ, ਆਰਤੀ ਕੌਸ਼ਲ ਸਨ | ਵਿਸ਼ੇਸ਼ ਮਹਿਮਾਨ ਅਸ਼ੋਕ ਰੱਤੂ, ਪਿ੍ੰਸ ਚੌਹਾਨ, ਸ਼ੀਲਾ ਗੁਪਤਾ, ਮੀਨੂ ਅਰੋੜਾ, ਸੰਨ੍ਹੀ ਛਾਬੜਾ, ਨਿਤਿਨ ਅੱਬੀ ਸ਼ਾਮਿਲ ਹੋਏ | ਚੇਅਰਮੈਨ ਅਨਿਲ ਤਾਹੀਮ, ਪਿ੍ੰਸੀਪਲ ਗਰੀਨਾ ਛਾਬੜਾ ਵਲੋਂ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆ ਆਖਿਆ | ਬੱਚਿਆਂ ਵਲੋਂ ਗਿੱਧਾ, ਭੰਗੜਾ, ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਚੇਅਰਮੈਨ ਅਨਿਲ ਤਾਹੀਮ ਨੇ ਕਿਹਾ ਕਿ ਸਕੂਲ ਬੁਲੰਦੀਆਂ 'ਤੇ ਲਿਜਾਉਣ ਲਈ ਸਕੂਲ ਸਟਾਫ਼ ਤੇ ਪ੍ਰਬੰਧਕ ਕਮੇਟੀ ਵਲੋਂ ਮਿਹਨਤ ਕੀਤੀ ਜਾ ਰਹੀ ਹੈ | ਮੁੱਖ ਮਹਿਮਾਨ ਸ਼ਿਵ ਗੌਰਵ ਕੌਸ਼ਲ ਨੇ ਸਕੂਲ ਵਿਦਿਆਰਥੀਆਂ ਨੂੰ ਸਮਾਗਮ ਦੀਆਂ ਵਧਾਈਆਂ ਦਿੱਤੀਆਂ | ਮਹਿਮਾਨਾਂ ਵਲੋਂ ਸਕੂਲ ਦੇ ਬੱਚਿਆਂ ਲਈ ਠੰਢੇ ਪਾਣੀ ਲਈ ਕੂਲਰ ਭੇਟ ਕੀਤਾ | ਪਿ੍ੰਸੀਪਲ ਗਰੀਨਾ ਛਾਬੜਾ ਨੇ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਅਤੇ ਮਾਤਾ ਪਿਤਾ ਦਾ ਧੰਨਵਾਦ ਕੀਤਾ | ਇਸ ਮੌਕੇ ਕੌਂਸਲਰ ਪ੍ਰੋਫੈਸਰ ਰਿਸ਼ੂ, ਲੰਬੜਦਾਰ ਦਲਬੀਰ ਸਿੰਘ, ਐਡਵੋਕੇਟ ਹਰਮੇਲ ਸਿੰਘ ਮੱਲ੍ਹੀ, ਮੁਨੀਸ਼ ਪੁੰਜ, ਅਮਿੱਤ ਸ਼ਰਮਾ, ਨੇਹਾ ਦੁੱਗਲ, ਜੋਤੀ ਅੰਬਾ, ਨੈਨਸੀ ਗੁਗਨਾਨੀ, ਸੀਤੂ ਚੌਹਾਨ, ਪਿ੍ੰਸੀਪਲ ਸੁਭਾਸ਼ ਤਾਹੀਮ, ਰੁਪਿੰਦਰ ਕੌਰ ਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਏ. ਸੀ. ਪੀ. ਜਲੰਧਰ ਛਾਉਣੀ ਸਰਵਣਜੀਤ ਸਿੰਘ ਵਲੋਂ ਜੰਡਿਆਲਾ ਵਿਚ ਵਾਹਨਾਂ ਦੀ ਜਾਂਚ <br/> ਅਗਲੀ ਖ਼ਬਰ ਸਰਕਾਰੀ ਕਾਲਜ ਆਫ ਐਜੂਕੇਸ਼ਨ ਨੇ ਸਾਲਾਨਾ ਸਪੋਰਟਸ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।