28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਏ. ਸੀ. ਪੀ. ਜਲੰਧਰ ਛਾਉਣੀ ਸਰਵਣਜੀਤ ਸਿੰਘ ਵਲੋਂ ਜੰਡਿਆਲਾ ਵਿਚ ਵਾਹਨਾਂ ਦੀ ਜਾਂਚ <br/>

ਅਜੀਤ ਡੈਸਕ 04-03-2026
ਜੰਡਿਆਲਾ ਮੰਜਕੀ, 3 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਸਹਾਇਕ ਕਮਿਸ਼ਨਰ ਆਫ਼ ਪੁਲਿਸ (ਜਲੰਧਰ ਛਾਉਣੀ) ਸਰਵਣਜੀਤ ਸਿੰਘ ਵਲੋਂ ਸਥਾਨਕ ਕਸਬੇ ਦੇ ਜਲੰਧਰ ਚੌਕ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਬਿਨਾਂ ਕਾਗਜ਼ ਪੱਤਰਾਂ ਵਾਲੇ ਵਾਹਨਾਂ ਦੇ ਆਨਲਾਈਨ ਚਲਾਨ ਕੱਟੇ ਗਏ | ਏ. ਸੀ. ਪੀ. ਸਰਵਣਜੀਤ ਸਿੰਘ ਨੇ ਗੱਲਬਾਤ ਦੌਰਾਨ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ ਮੁਕੰਮਲ ਰੱਖਣ ਅਸੀਂ ਤੁਹਾਡੀ ਸੁਰੱਖਿਆ ਦੇ ਮੰਤਵ ਨਾਲ ਹੀ ਇਹ ਚੈਕਿੰਗ ਕਰਦੇ ਹਨ ਨਾ ਕਿ ਤੰਗ ਕਰਨ ਲਈ | ਉਨ੍ਹਾਂ ਹੁੱਲੜਬਾਜ਼ਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਚੌਕੀ ਇੰਚਾਰਜ ਜੰਡਿਆਲਾ ਜਸਵੀਰ ਚੰਦ ਤੇ ਹੋਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਵੇਂ ਟਿਊਬਵੈੱਲ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਜੇ. ਐੱਸ. ਐਫ. ਐੱਚ. ਖਾਲਸਾ ਮਾਡਲ ਸਕੂਲ ਅੱਟਾ ਦਾ ਸਾਲਾਨਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।