28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਲੋਕਾਂ ਨੂੰ ਕਰਾਂਗੇ ਜਾਗਰੂਕ-ਕਾਂਗਰਸ <br/>

ਅਜੀਤ ਡੈਸਕ 04-03-2026
ਜਲੰਧਰ, 3 ਮਾਰਚ (ਸ਼ਿਵ)-ਵਿਧਾਇਕ ਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਗਟ ਸਿੰਘ ਨੇ ਭਾਰਤ-ਅਮਰੀਕਾ ਵਿਚਕਾਰ ਹੋਏ ਵਪਾਰਕ ਸਮਝੌਤੇ ਨੂੰ ਕਿਸਾਨਾਂ ਸਮੇਤ ਵਪਾਰੀ ਵਰਗ ਲਈ ਘਾਤਕ ਦੱਸਦਿਆਂ ਕਿਹਾ ਹੈ ਕਿ ਕਾਂਗਰਸ ਕਿਸਾਨੀ ਨੂੰ ਬਚਾਉਣ ਲਈ ਇਸ ਸਮਝੌਤੇ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰਨ ਜਾ ਰਹੀ ਹੈ ਜਿਸ ਤਹਿਤ ਕਿਸਾਨ ਤੇ ਵਪਾਰ ਵਿਰੋਧੀ ਵਪਾਰਕ ਸਮਝੌਤੇ ਦੇ ਖ਼ਿਲਾਫ਼ ਲੋਕਾਂ ਨੂੰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਕਾਂਗਰਸੀ ਆਗੂ ਅੱਜ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਜਲੰਧਰ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕਰਤਾਰਪੁਰ ਹਲਕੇ ਦੇ ਕਾਂਗਰਸ ਦੇ ਇੰਚਾਰਜ ਰਜਿੰਦਰ ਸਿੰਘ, ਪੱਛਮੀ ਹਲਕੇ ਦੇ ਕਾਂਗਰਸ ਦੇ ਇੰਚਾਰਜ ਸ੍ਰੀਮਤੀ ਸੁਰਿੰਦਰ ਕੌਰ, ਨਕੋਦਰ ਹਲਕੇ ਦੇ ਇੰਚਾਰਜ ਡਾ. ਨਵਜੋਤ ਦਾਹੀਆ, ਚੌਧਰੀ ਸੁਰਿੰਦਰ ਸਿੰਘ, ਕਰਨ ਜੱਲੋਵਾਲ, ਲਖਬੀਰ ਸਿੰਘ ਗੈਰੀ ਕੋਟਲੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਦਿਹਾਤੀ ਸਮੇਤ ਹੋਰ ਵੀ ਕਾਂਗਰਸ ਦੇ ਆਗੂ ਮੌਜੂਦ ਸਨ | ਉਨਾਂ ਕਿਹਾ ਕਿ ਅਮਰੀਕਾ ਨੂੰ ਆਪਣੀਆਂ ਫ਼ਸਲਾਂ ਖਪਾਉਣ ਲਈ ਭਾਰਤ ਵਰਗੇ ਵੱਡੇ ਬਾਜ਼ਾਰ ਦੀ ਲੋੜ ਸੀ ਤੇ ਇਸ ਕਰਕੇ ਦਬਾਅ ਪਾ ਕੇ ਤੇ ਕਿਸਾਨ, ਵਪਾਰ ਵਿਰੋਧੀ ਸਮਝੌਤਾ ਕੀਤਾ | ਅਮਰੀਕਾ ਆਪਣੇ ਕਿਸਾਨਾਂ ਨੂੰ 1.50 ਲੱਖ ਕਰੋੜ ਦੀ ਸਬਸਿਡੀ ਦਿੰਦਾ ਹੈ ਜਦਕਿ ਦੇਸ਼ ਦੇ ਕਿਸਾਨਾਂ ਨੂੰ ਨਾ-ਮਾਤਰ ਹੀ ਸਬਸਿਡੀ ਮਿਲਦੀ ਹੈ ਤੇ ਉਹ ਅਮਰੀਕਾ ਦੀਆਂ ਸਸਤੀਆਂ ਫ਼ਸਲਾਂ ਦਾ ਮੁਕਾਬਲਾ ਨਹੀਂ ਕਰ ਸਕਣਗੇ ਤੇ ਉਨ੍ਹਾਂ ਨੂੰ ਇਸ ਸਮਝੌਤੇ ਤੋਂ ਬਾਅਦ ਵੱਡਾ ਨੁਕਸਾਨ ਉਠਾਉਣਾ ਪਵੇਗਾ |

ਪਿਛਲੀ ਖ਼ਬਰ ਬੰਬੇ ਨਗਰ ਵੈੱਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ <br/> ਅਗਲੀ ਖ਼ਬਰ ਇੰਨੋਸੈਂਟ ਹਾਰਟਸ 'ਚ ਫੁੱਲਾਂ ਤੇ ਕੁਦਰਤੀ ਰੰਗਾ ਨਾਲ ਮਨਾਇਆ ਹੋਲੀ ਦਾ ਤਿਉਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।