30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਕਿਸ਼ਨਗੜ੍ਹ ਚੌਕ 'ਚ ਪੰਜ ਘੰਟੇ ਜਾਮ ਲੱਗਣ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 29-03-2026
ਕਿਸ਼ਨਗੜ੍ਹ, 28 ਮਾਰਚ (ਹੁਸਨ ਲਾਲ)-ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਚੌਕ ਜਿਥੋਂ ਜੋ ਜਲੰਧਰ ਤੋਂ ਪਠਾਨਕੋਟ ਜੰਮੂ ਸ੍ਰੀਨਗਰ ਦੀ ਆਵਾਜਾਈ ਅੰਮਿ੍ਤਸਰ ਤੋਂ ਬਾਇਆ ਕਰਤਾਰਪੁਰ ਤੋਂ ਹੁਸ਼ਿਆਰਪੁਰ, ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ 'ਤੇ ਜਾਣ ਵਾਲੀਆਂ ਸੰਗਤਾਂ ਨੂੰ ਆਪੋ ਆਪਣੇ ਵਾਹਨਾਂ ਰਾਹੀਂ ਕਿਸ਼ਨਗੜ੍ਹ ਚੌਕ 'ਚੋਂ ਦੀ ਲੰਘਣਾ ਪੈਂਦਾ ਹੈ | ਕਿਸ਼ਨਗੜ੍ਹ ਚੌਕ ਵਿਚ ਟ੍ਰੈਫਿਕ ਲਾਈਟਾਂ ਨਾ ਹੋਣ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਦੇ ਹੋਣ ਦੇ ਬਾਵਜੂਦ ਆਏ ਦਿਨ ਭਾਰੀ ਜਾਮ ਲੱਗਾ ਰਹਿੰਦਾ ਹੈ | ਅੱਜ 5 ਘੰਟੇ ਭਾਰੀ ਜਾਮ ਲੱਗਣ ਕਾਰਨ ਕਈ ਕਈ ਕਿੱਲੋਮੀਟਰ ਤੱਕ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ | ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਵਿਚ ਕਈ ਵਾਹਨ ਡਿਵਾਈਡਰ ਪਾਰ ਕਰਕੇ ਗੱਡੀਆਂ ਦੂਜੀ ਸਾਈਡ ਲਿਜਾ ਕੇ ਜਾਮ ਲੱਗਣ ਦਾ ਕਾਰਨ ਬਣਦੇ ਹਨ | ਰੋਜ਼ਾਨਾ ਲੱਗਦੇ ਜਾਮ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋਇਆ ਪਿਆ ਹੈ | ਕਿਸ਼ਨਗੜ੍ਹ ਚੌਕ ਨਜ਼ਦੀਕ ਕੁਝ ਕੁ ਹੀ ਦੂਰੀ 'ਤੇ ਕਿਸ਼ਨਗੜ੍ਹ ਪੁਲਿਸ ਚੌਕੀ ਹੈ ਤੇ ਤਿੰਨ ਕਿਲੋਮੀਟਰ 'ਤੇ ਅਲਾਵਲਪੁਰ ਪੁਲਿਸ ਚੌਕੀ ਹੈ | ਕਿਸ਼ਨਗੜ੍ਹ ਦਾ ਚੌਕ ਏਰੀਆ ਅਲਾਵਲਪੁਰ ਪੁਲਿਸ ਚੌਕੀ ਅਧੀਨ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਦਿਹਾਤੀ ਟ੍ਰੈਫਿਕ ਪੁਲਿਸ ਵਲੋਂ ਕਿਸ਼ਨਗੜ੍ਹ ਚੌਕ ਵਿਚ ਦੋ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਉਨ੍ਹਾਂ ਦੀ ਤਾਇਨਾਤੀ ਹੋਣ ਦੇ ਬਾਵਜੂਦ ਵੀ ਕਿਸ਼ਨਗੜ੍ਹ ਚੌਕ ਟ੍ਰੈਫਿਕ ਸਮੱਸਿਆ ਨਾਲ ਜੂਝ ਰਿਹਾ | ਇਸ ਦਾ ਕਾਰਨ ਇਹ ਹੈ ਕਿ ਪੁਲਿਸ ਮੁਲਾਜ਼ਮ ਚੌਕ ਤੋਂ ਥੋੜੀ ਦੂਰੀ 'ਤੇ ਨਾਕਾ ਲਗਾ ਕੇ ਚਲਾਨ ਕੱਟਣ ਤੱਕ ਹੀ ਸੀਮਤ ਰਹਿੰਦੇ ਹਨ | ਕਿਸ਼ਨਗੜ੍ਹ ਦੇ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਨੇ ਐਸ. ਐਸ. ਪੀ. ਜਲੰਧਰ ਦਿਹਾਤੀ ਤੋਂ ਮੰਗ ਕੀਤੀ ਹੈ ਕਿ ਕਿਸ਼ਨਗੜ੍ਹ ਚੌਕ ਵਿਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਇਥੋਂ ਬਦਲਿਆ ਜਾਵੇ |
ਪਿਛਲੀ ਖ਼ਬਰ ਨੈਸ਼ਨਲ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਸੰਤੋਸ਼ ਕੁਮਾਰੀ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਪਰਿਵਾਰ ਦੀ ਕੁੱਟਮਾਰ ਕਰਨ 'ਤੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।