30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਨੈਸ਼ਨਲ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਸੰਤੋਸ਼ ਕੁਮਾਰੀ ਨੇ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 29-03-2026
ਆਦਮਪੁਰ, 28 ਮਾਰਚ (ਰਮਨ ਦਵੇਸਰ)-ਹਰਿਆਣਾ ਦੇ ਸ਼ਹਿਰ ਲਹਾਰੂ 'ਚ ਨੈਸ਼ਨਲ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਆਦਮਪੁਰ ਦੀ ਰਹਿਣ ਵਾਲੀ ਸੰਤੋਸ਼ ਕੁਮਾਰੀ ਨੇ ਸੋਨ ਤਗਮਾ ਜਿੱਤ ਕੇ ਆਦਮਪੁਰ ਦਾ ਨਾਂਅ ਰੌਸ਼ਨ ਕੀਤਾ | ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਇਸ ਪ੍ਰਦਰਸ਼ਨ ਪਿੱਛੇ ਉਨ੍ਹਾਂ ਦੇ ਕੋਚ ਰਾਜੇਸ਼ ਬਤਰਾ ਦੀ ਬੜੀ ਮਿਹਨਤ ਹੈ | ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ ਤੇ ਇਨ੍ਹਾਂ ਮੁਕਾਬਲੇ ਵਿਚ ਪੰਜਾਬ ਦੀ ਟੀਮ ਪਹਿਲੇ ਨੰਬਰ 'ਤੇ ਰਹੀ | ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਹੁਣ ਉਨ੍ਹਾਂ ਦੀ ਟੀਮ 9 ਤੋਂ 14 ਜੂਨ 26 ਨੂੰ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਹੋਣ ਵਾਲੀ ਅੰਤਰਰਾਸ਼ਟਰੀ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਭਾਗ ਲਈ ਜਾਏਗੀ | ਉਨ੍ਹਾਂ ਦੇ ਸੋਨ ਤਗਮਾ ਜਿੱਤਣ 'ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਹੋਰ ਮਿਹਨਤ ਕਰਨ ਅਸੀਂ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਹਾਂ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਪਿ੍ਸੀਪਲ ਰਾਮ ਆਸਰਾ, ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼, ਗੁਰਚਰਨ ਸਿੰਘ, ਵਿਕਰਮ ਬੰਧਨ, ਜੋਗਿੰਦਰਪਾਲ, ਰਿੰਟੂ ਅਗਰਵਾਲ, ਹਰਨਿੰਦਰ ਸਿੰਘ, ਵਰਿੰਦਰ ਕੁਮਾਰ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਗੋਬਿੰਦ ਸਰਵਰ ਸਕੂਲ ਦੇ ਬੱਚਿਆਂ ਦਾ ਪੰਜਵੀਂ ਜਮਾਤ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਿਸ਼ਨਗੜ੍ਹ ਚੌਕ 'ਚ ਪੰਜ ਘੰਟੇ ਜਾਮ ਲੱਗਣ ਕਾਰਨ ਦੁਕਾਨਦਾਰ ਤੇ ਰਾਹਗੀਰ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।