01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗੋਬਿੰਦ ਸਰਵਰ ਸਕੂਲ ਦੇ ਬੱਚਿਆਂ ਦਾ ਪੰਜਵੀਂ ਜਮਾਤ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਅਜੀਤ ਡੈਸਕ 29-03-2026
ਮਹਿਤਪੁਰ, 28 ਮਾਰਚ (ਲਖਵਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ 'ਚ ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਸਾਹਿਬ ਦੇ ਦੋ ਬੱਚੇ ਗੁਰਕੀਰਤ ਸਿੰਘ ਤੇ ਗੁਰਸਾਜ ਕੌਰ ਨੇ 500/500 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ 15 ਬੱਚਿਆਂ ਨੇ 90 ਫੀਸਦੀ, 16 ਬੱਚਿਆਂ ਨੇ 80 ਫੀਸਦੀ, 8 ਬੱਚਿਆਂ ਨੇ 70 ਫੀਸਦੀ ਤੇ 04 ਬੱਚਿਆਂ ਨੇ 60 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਦੌਰਾਨ ਸ. ਪੀ. ਪੀ. ਸਿੰਘ ਐੱਮ. ਡੀ. ਗੋਬਿੰਦ ਸਰਵਰ ਸਕੂਲ ਬੁਲੰਦਪੁਰੀ ਸਾਹਿਬ ਨੇ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਆਸ਼ੀਰਵਾਦ ਵੀ ਦਿੱਤਾ | ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਦੀ ਪ੍ਰੀਖਿਆ 'ਚੋਂ ਪਹਿਲੇ ਸਥਾਨ 'ਤੇ ਆਉਣ ਵਾਲੇ ਬੱਚਿਆਂ ਨੂੰ ਸਕੂਲ ਦੇ ਪਿ੍ੰਸੀਪਲ ਮੈਡਮ ਕੁਲਵੰਤ ਕੌਰ ਤੇ ਵਾਈਸ ਪਿ੍ੰਸੀਪਲ ਸ. ਮੰਗਲ ਸਿੰਘ ਨੇ ਵੀ ਵਧਾਈ ਦਿੱਤੀ |
ਪਿਛਲੀ ਖ਼ਬਰ ਰਾਮਗੜ੍ਹੀਆ ਸਕੂਲ ਸ਼ਾਹਕੋਟ ਨੇ ਐਲਾਨਿਆ ਵੱਖ-ਵੱਖ ਜਮਾਤਾਂ ਦਾ ਸਾਲਾਨਾ ਨਤੀਜਾ ਅਗਲੀ ਖ਼ਬਰ ਨੈਸ਼ਨਲ ਮਾਸਟਰ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿਚ ਸੰਤੋਸ਼ ਕੁਮਾਰੀ ਨੇ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।