ਆਦਮਪੁਰ, 28 ਮਾਰਚ (ਰਮਨ ਦਵੇਸਰ)-ਆਦਮਪੁਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਆਦਮਪੁਰ ਦੇ ਵਪਾਰੀਆਂ ਦੀ ਇਕ ਮੀਟਿੰਗ ਵਪਾਰ ਮੰਡਲ ਆਦਮਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਸੁਰੀ ਦੀ ਦੇਖ-ਰੇਖ 'ਚ ਰੇਲਵੇ ਰੋਡ 'ਤੇ ਹੋਈ, ਜਿਸ ਵਿਚ ਆਦਮਪੁਰ ਦੇ ਐਸ. ਡੀ. ਐਮ. ਲਾਲ ਵਿਸ਼ਵਾਸ ਬੈਂਸ, ਨਾਇਬ ਤਹਿਸੀਲਦਾਰ ਮਲਕੀਤ ਸਿੰਘ, ਗੁਲਸ਼ਨ ਕੁਮਾਰ ਈ. ਟੀ. ਓ., ਨਵਜੋਤ ਕੌਰ, ਗੁਰਤੇਜ ਸਿੰਘ, ਜਗਮੋਹਨ ਸਿੰਘ ਅਤੇ ਪੁਲਿਸ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ | ਇਨ੍ਹਾਂ ਦਾ ਸਵਾਗਤ ਸਾਬਕਾ ਨਗਰ ਕੌਂਸਲ ਪ੍ਰਧਾਨ ਸਰਦਾਰ ਪਵਿਤਰ ਸਿੰਘ ਨੇ ਕੀਤਾ | ਇਸ ਮੌਕੇ ਐਸ. ਡੀ. ਐਮ. ਲਾਲ ਵਿਸ਼ਵਾਸ ਬੈਂਸ ਨੇ ਆਏ ਹੋਏ ਦੁਕਾਨਦਾਰ ਤੇ ਲੋਕਾਂ ਨੂੰ ਸਹਿਰ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁੱਛਿਆ | ਲੋਕਾਂ ਵਲੋਂ ਕਿਹਾ ਗਿਆ ਕਿ ਰੇਲਵੇ ਰੋਡ 'ਤੇ ਸਟਰੀਟ ਲਾਈਟਾਂ ਬੰਦ ਰਹਿੰਦੀਆਂ ਹਨ, ਇਸ ਨੂੰ ਠੀਕ ਕਰਵਾਇਆ ਜਾਵੇ | ਲੋਕਾਂ ਵਲੋਂ ਐਸ. ਡੀ. ਐਮ. ਨੂੰ ਹੋਰ ਵੀ ਆਪਣੀਆਂ ਮੁਸ਼ਕਿਲਾਂ ਦੱਸੀਆਂ, ਜਿਸ ਨੂੰ ਐਸ. ਡੀ. ਐਮ. ਵਲੋਂ ਅਧਿਕਾਰੀਆਂ ਨੂੰ 15 ਦਿਨਾਂ 'ਚ ਇਹ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਕਿਹਾ ਤੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਵਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਜਲਦ ਹੱਲ ਕੀਤੀਆਂ ਜਾਣਗੀਆਂ | ਇਸ ਮੌਕੇ ਚੈਅਰਮੇਨ ਦਲਜੀਤ ਸਿੰਘ ਮਿਨਹਾਸ, ਚੈਅਰਮੇਨ ਪਰਮਜੀਤ ਸਿੰਘ ਰਾਜਵੰਸ਼, ਅਸ਼ਵਨੀ ਕਰਵਲ, ਪਰਮਜੀਤ ਸਿੰਘ, ਅਸ਼ੋਕ ਕੁਮਾਰ ਬਿਲਾ, ਜੋਗਿਦਰਪਾਲ, ਰਮੇਸ਼ ਕੁਮਾਰ, ਪਰਮਜੀਤ ਸਿੰਘ, ਤਰਲੋਚਨ ਸਿੰਘ, ਕਰਮਜੀਤ ਸਿੰਘ, ਗੁਰਦੀਪ ਸਿੰਘ, ਹਰੀਸ਼ ਸ਼ਰਮਾ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਦੀਪਾ, ਸੁਰਿੰਦਰ ਸ਼ਿੰਦਾ, ਭੋਗਲ, ਸੁੱਖਵਿੰਦਰ ਕੂਕੀ, ਪਰਿਥਵੀ ਚੰਦ, ਰਾਮ ਲਾਲ, ਗੁਰਮੁੱਖ ਸਿੰਘ ਸੂਰੀ, ਜਸਬੀਰ ਸਿੰਘ, ਕਰਮਜੀਤ ਸਿੰਘ, ਬਲਬੀਰ ਰਿਸ਼ੀ, ਮਨਜੀਤ ਸਿੰਘ, ਨੀਟਾ, ਜਗਜੀਤ ਸਿੰਘ, ਰਾਜੂ, ਭਾਰਤ, ਗੁਰਮੀਤ ਸਿੰਘ ਬੋਪਾਰਾਏ, ਕੀਟੂ ਤੇ ਹੋਰ ਹਾਜ਼ਰ ਸਨ |