ਦੁਸਾਂਝ ਕਲਾਂ, 28 ਮਾਰਚ (ਰਾਮ ਪ੍ਰਕਾਸ਼ ਟੋਨੀ)-ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਪਿੰਡ ਦੁਸਾਂਝ ਕਲਾਂ ਦੀ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਗੋਬਿੰਦ ਸਿੰਘ ਵੈਲਫੇਅਰ ਸੁਸਾਇਟੀ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ, ਖ਼ੂਨ ਦਾਨ, ਸ਼ੂਗਰ, ਯੂਰਿਕ ਐਸਿਡ ਦੇ ਟੈਸਟ ਫ੍ਰੀ ਕੀਤੇ ਜਾਣਗੇ ਤੇ ਹੋਰ ਬਿਮਾਰੀ ਦਾ ਵੀ ਫ੍ਰੀ ਚੈੱਕਅਪ ਕੈਂਪ 31 ਮਾਰਚ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਲਗਾਇਆ ਜਾਵੇਗਾ | ਐਨਕਾਂ ਤੇ ਦਵਾਈਆਂ ਵੀ ਫ੍ਰੀ ਦਿੱਤੀਆਂ ਜਾਣਗੀਆਂ | ਸੁਨੀਤਾ ਧਾਮੀ ਸਹੋਤਾ ਦੇ ਪਰਿਵਾਰ ਵਲੋਂ ਇਹ ਕੈਂਪ ਲਗਾਇਆ ਜਾ ਰਿਹਾ ਹੈ | ਪ੍ਰੈੱਸ ਨੂੰ ਇਹ ਜਾਣਕਾਰੀ ਡਾ. ਜਸਵਿੰਦਰ ਚੀਮਾਂ ਨੇ ਦਿੱਤੀ |