09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਤੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਪਤਨੀ ਤੇ ਸੱਸ ਬਰੀ

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਚੰਦੀਪ ਭੱਲਾ)-ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਉ ਸਿੰਘ ਗਿੱਲ ਦੀ ਅਦਾਲਤ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਮਿ੍ਤਕ ਦੀ ਪਤਨੀ ਆਂਚਲ ਪੁੱਤਰੀ ਰਾਜ ਕੁਮਾਰ ਤੇ ਸੱਸ ਰਜਨੀ ਪਤਨੀ ਰਾਜ ਕੁਮਾਰ (ਦੋਵੇਂ ਮਾਂ-ਧੀ) ਵਾਸੀ ਸੰਸਾਰਪੁਰ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ | ਇਨ੍ਹਾਂ ਦੋਵਾਂ ਖ਼ਿਲਾਫ਼ 21 ਅਗਸਤ 2021 ਨੂੰ ਥਾਣਾ ਜਲੰਧਰ ਛਾਉਣੀ ਵਿਖੇ ਮਿ੍ਤਕ ਅਭਿਸ਼ੇਕ ਉਰਫ਼ ਅਭੀ ਜੋ ਕਿ ਰਜਨੀ ਦਾ ਘਰਵਾਲਾ ਸੀ, ਦੇ ਪਿਤਾ ਸ਼ੰਮੀ ਵਾਸੀ ਸੰਸਾਰਪੁਰ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਨੂੰ ਖ਼ੁਦਕੁਸ਼ੀ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਨੇ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਦੇ ਲੜਕੇ ਅਭਿਸ਼ੇਕ ਦਾ ਵਿਆਹ ਰਜਨੀ ਨਾਲ ਚਾਰ ਸਾਲ ਪਹਿਲਾਂ ਹੋਇਆ ਸੀ ਤੇ ਇਨ੍ਹਾਂ ਨੇ ਲਵ-ਮੈਰਿਜ ਕਰਵਾਈ ਸੀ ਜਿਸ ਦੇ ਕੋਈ ਬੱਚਾ ਨਹੀਂ ਸੀ ਤੇ ਮੇਰੀ ਨੂੰ ਹ ਆਂਚਲ ਅਤੇ ਉਸ ਦੀ ਮਾਂ ਰਜਨੀ ਮੇਰੇ ਲੜਕੇ ਅਭਿਸ਼ੇਕ ਕੋਲੋਂ ਤਲਾਕ ਮੰਗਦੀ ਸੀ ਤੇ ਤੰਗ ਪ੍ਰੇਸ਼ਾਨ ਕਰਦੀ ਸੀ | ਕੁਝ ਦਿਨਾਂ ਤੋਂ ਅਭਿਸ਼ੇਕ ਕਾਫ਼ੀ ਪ੍ਰੇਸ਼ਾਨ ਸੀ ਤੇ ਮੈਨੂੰ ਕਹਿੰਦਾ ਸੀ ਕਿ ਮੈਨੂੰ ਮੇਰੀ ਪਤਨੀ ਆਂਚਲ ਅਤੇ ਸੱਸ ਰਜਨੀ ਬਹੁਤ ਤੰਗ ਪ੍ਰੇਸ਼ਾਨ ਕਰਦੀਆਂ ਹਨ ਤੇ ਮੇਰੇ ਕੋਲੋਂ ਤਲਾਕ ਲੈਣ ਦੀ ਮੰਗ ਕਰਦੀਆਂ ਹਨ | ਇਨ੍ਹਾਂ ਦੋਵਾਂ ਤੋਂ ਤੰਗ ਆ ਕੇ ਅਭਿਸ਼ੇਕ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ | ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੇ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਅਦਾਲਤ ਨੇ ਦੋਸ਼ ਸਾਬਤ ਨਾ ਹੋਣ 'ਤੇ ਇਨ੍ਹਾਂ ਦੋਵਾਂ ਨੂੰ ਬਰੀ ਕੀਤੇ ਜਾਣ ਦਾ ਹੁਕਮ ਦਿੱਤਾ ਹੈ |
ਪਿਛਲੀ ਖ਼ਬਰ ਬੰਦ ਪਏ ਘਰ 'ਚੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋ ਬਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।