07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੁੱਡ ਫਰਾਈਡੇ ਮੌਕੇ ਫੋਲੜੀਵਾਲ ਵਿਖੇ ਐਸ. ਡੀ. ਏ. ਚਰਚ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ

ਅਜੀਤ ਡੈਸਕ 04-04-2026

ਜਲੰਧਰ, 3 ਅਪ੍ਰੈਲ (ਜਸਪਾਲ ਸਿੰਘ)-ਗੁੱਡ ਫਰਾਈਡੇ ਮੌਕੇ ਫੋਲੜੀਵਾਲ ਵਿਖੇ ਐਸ. ਡੀ. ਏ. ਚਰਚ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਪਾਦਰੀ ਵਿਲੀਅਮ ਭੱਟੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਨੇ ਮਸੀਹੀ ਸੰਗਤਾਂ ਨੂੰ ਪਵਿੱਤਰ ਬਾਈਬਲ 'ਚੋਂ ਸੰਦਰਭ ਦਿੰਦਿਆਂ ਦੱਸਿਆ ਕਿ ਭਾਵੇਂ ਪ੍ਰਭੂ ਯਿਸੂ ਮਸੀਹ ਦੇ ਬਾਰ੍ਹਾਂ ਚੇਲੇ ਸਨ, ਪਰ ਉਨ੍ਹਾਂ ਤੋਂ ਇਲਾਵਾ ਇਕ ਗੁਪਤ ਚੇਲਾ ਵੀ ਸੀ, ਜਿਸ ਦਾ ਨਾਂਅ ਯੂਸਫ ਸੀ | ਯੂਸਫ ਨੇ ਬਹੁਤ ਹੀ ਨਿਡਰਤਾ ਨਾਲ ਉਸ ਸਮੇਂ ਦੇ ਹਾਕਮ ਪਿਲਾਤੁਸ ਕੋਲ ਜਾ ਕੇ ਪ੍ਰਭੂ ਯਿਸੂ ਮਸੀਹ ਦੀ ਲਾਸ਼ ਮੰਗੀ ਤੇ ਉਸ ਨੂੰ ਕਬਰ ਵਿਚ ਦਫਨਾਉਣ ਦੀ ਬੇਨਤੀ ਕੀਤੀ | ਪਾਦਰੀ ਸਾਹਿਬ ਨੇ ਬੜੇ ਹੀ ਵਿਸਤਾਰ ਪੂਰਵਕ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਤੇ ਉਨ੍ਹਾਂ ਦੀ ਸ਼ਹੀਦੀ ਬਾਰੇ ਸੰਗਤ ਨੂੰ ਪ੍ਰੇਰਿਤ ਕੀਤਾ ਅਤੇ ਆਤਮਿਕ ਸੰਦੇਸ਼ ਦਿੱਤਾ | ਸਮਾਗਮ ਵਿਚ ਮਸੀਹੀ ਸੰਗਤਾਂ ਤੋਂ ਇਲਾਵਾ ਚਰਚ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੇ | ਇਸ ਮੌਕੇ ਏਲਡਰ ਸੈਮਸਨ, ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ ਪੰਜਾਬ ਕਿ੍ਸ਼ਚੀਅਨ ਮੂਵਮੈਂਟ, ਐਡਵੋਕੇਟ ਰੋਹਿਤ ਮਸੀਹ ਅਵਰਾਹਮ, ਲਾਰੈਂਸ ਸੋਨੀ, ਡਿਕਸਨ ਸੋਨੀ, ਹੈਰੀ ਮਸੀਹ, ਸੋਨੀਆ ਜੈਕਬ, ਏਲਡਰ ਸੈਮੂਅਲ, ਟਾਇਸਨ ਸੋਨੀ, ਰੋਹਿਤ ਮਸੀਹ ਕੁਮਨ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੋਚ ਔਰਟਿਜ਼ਮ ਸੁਸਾਇਟੀ ਆਫ਼ ਪੰਜਾਬ ਨੇ ਵਿਸ਼ਵ ਅÏਰਟਿਜ਼ਮ ਜਾਗਰੂਕਤਾ ਦਿਵਸ ਮੌਕੇ ਲਗਾਈ ਪ੍ਰਦਰਸ਼ਨੀ ਅਗਲੀ ਖ਼ਬਰ ਪੁਲਿਸ ਨੇ ਨੂਰਮਹਿਲ ਦੇ ਕਤਲ ਕੇਸ ਦੀ ਗੁੱਥੀ ਸੁਲਝਾਈ, ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।