07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੋਚ ਔਰਟਿਜ਼ਮ ਸੁਸਾਇਟੀ ਆਫ਼ ਪੰਜਾਬ ਨੇ ਵਿਸ਼ਵ ਅÏਰਟਿਜ਼ਮ ਜਾਗਰੂਕਤਾ ਦਿਵਸ ਮੌਕੇ ਲਗਾਈ ਪ੍ਰਦਰਸ਼ਨੀ

ਅਜੀਤ ਡੈਸਕ 04-04-2026
ਜਲੰਧਰ, 3 ਅਪ੍ਰੈਲ (ਸ਼ੈਲੀ)-ਵਿਸ਼ਵ ਅÏਰਟਿਜ਼ਮ ਜਾਗਰੂਕਤਾ ਦਿਵਸ ਮੌਕੇ ਸੋਚ ਔਰਟਿਜ਼ਮ ਸੁਸਾਇਟੀ ਆਫ਼ ਪੰਜਾਬ ਨੇ ਜਿੰਮਖਾਨਾ ਕਲੱਬ ਦੇ ਸਹਿਯੋਗ ਨਾਲ ਜਿੰਮਖਾਨਾ ਵਿਖੇ ਇਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ, ਜਿਸ ਦੀ ਪ੍ਰਧਾਨਗੀ ਸੁਸਾਇਟੀ ਦੀ ਪ੍ਰਧਾਨ ਅੰਜਲੀ ਦਾਦਾ ਨੇ ਕੀਤੀ | ਇਸ ਮੌਕੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਪਹੁੰਚੇ | ਇਸ ਦੌਰਾਨ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਕੁਝ ਸਟਾਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਵਲੋਂ ਵੀ ਲਗਾਏ ਗਏ | ਇਸ ਦੌਰਾਨ ਸ੍ਰੀਮਤੀ ਵਾਣੀ ਵਿਜ ਸਮੇਤ ਸ਼ਹਿਰ ਦੇ ਕਈ ਪਤਵੰਤੇ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਪਹੁੰਚੇ | ਪ੍ਰਦਰਸ਼ਨੀ ਦੌਰਾਨ ਕੁਝ ਔਰਟਿਜ਼ਮ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ | ਪ੍ਰਦਰਸ਼ਨੀ ਦੌਰਾਨ ਕਲਾਕਾਰਾਂ ਦੁਆਰਾ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗਾਂ, ਪੇਂਟਿੰਗ ਨਾਲ ਡਿਜ਼ਾਈਨ ਕੀਤੀਆਂ ਘਰੇਲੂ ਸਜਾਵਟ ਦੀਆਂ ਚੀਜ਼ਾਂ, ਰੰਗੀਨ ਮੋਮਬੱਤੀਆਂ, ਪੇਂਟ ਕੀਤੇ ਫੁੱਲਾਂ ਦੇ ਗਮਲੇ, ਵੱਖ-ਵੱਖ ਕਿਸਮਾਂ ਦੇ ਪੇਂਟ ਕੀਤੇ ਤੋਹਫ਼ੇ, ਫਾਸਟ ਫੂਡ, ਪੇਂਟ ਕੀਤੇ ਕੈਲੰਡਰ, ਪੇਂਟ ਕੀਤੇ ਕੀ ਰਿੰਗ ਅਤੇ ਹੋਰ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਈ ਜਿਥੋਂ ਪ੍ਰਦਰਸ਼ਨੀ ਦੇਖਣ ਆਏ ਲੋਕਾਂ ਨੇ ਖਰੀਦਾਰੀ ਵੀ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਾਰੇ ਸਟਾਲਾਂ ਦਾ ਦੌਰਾ ਕੀਤਾ | ਸਮਾਗਮ ਦੌਰਾਨ ਅੰਜਲੀ ਦਾਦਾ ਨੇ ਉਨ੍ਹਾਂ ਨੂੰ ਸਟਾਲਾਂ ਦਾ ਦੌਰਾ ਕਰਵਾਇਆ | ਆਪਣੇ ਸੰਬੋਧਨ ਵਿਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਪ੍ਰਦਰਸ਼ਨੀ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਸੁਸਾਈਟੀ ਵਲੋਂ ਕੀਤਾ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸੰਸਥਾ ਨੂੰ 50,000 ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ | ਇਸ ਸੰਬੰਧੀ ਸੁਸਾਇਟੀ ਦੀ ਪ੍ਰਧਾਨ ਅੰਜਲੀ ਦਾਦਾ ਨੇ ਦੱਸਿਆ ਕਿ ਸੁਸਾਇਟੀ ਸਾਲ 2008 ਤੋਂ ਵਿਸ਼ੇਸ਼ ਜ਼ਰੂਰਤਾਂ ਵਾਲ ਬੱਚਿਆਂ ਲਈ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਪ੍ਰਦਰਸ਼ਨੀ ਦੌਰਾਨ ਕੁਲ 29 ਸਟਾਲ ਲਗਾਏ ਗਏ ਹਨ, ਜਿਨ੍ਹਾਂ 'ਚੋਂ ਕੁਝ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਆਪਣੇ ਸਟਾਲ ਲਗਾਏ | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਤੇ ਹੋਰ ਰਾਜਾਂ ਦੇ ਕਲਾਕਾਰਾਂ ਨੇ ਵੀ ਆਪਣੇ ਸਟਾਲ ਲਗਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ |
ਪਿਛਲੀ ਖ਼ਬਰ ਕਲਸੀ ਨਗਰ ਫਿਲੌਰ 'ਚ ਲੋਕਾਂ ਦੇ ਘਰ ਤੇ ਰੁਜ਼ਗਾਰ ਬਚਾਉਣ ਲਈ ਬਸਪਾ ਦੇ ਝੰਡੇ ਹੇਠ ਲੜੀ ਜਾਵੇਗੀ ਲੜਾਈ-ਡਾ. ਕਰੀਮਪੁਰੀ ਅਗਲੀ ਖ਼ਬਰ ਗੁੱਡ ਫਰਾਈਡੇ ਮੌਕੇ ਫੋਲੜੀਵਾਲ ਵਿਖੇ ਐਸ. ਡੀ. ਏ. ਚਰਚ ਵਲੋਂ ਵਿਸ਼ੇਸ਼ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।