07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਤ ਪ੍ਰਆਗ ਮੁਨੀ ਦੀ ਯਾਦ 'ਚ ਸਾਲਾਨਾ ਭਗਵਤੀ ਜਾਗਰਣ ਤੇ ਭੰਡਾਰਾ ਅੱਜ

ਅਜੀਤ ਡੈਸਕ 04-04-2026
ਸ਼ਾਹਕੋਟ, 3 ਅਪ੍ਰੈਲ (ਸੁਖਦੀਪ ਸਿੰਘ)-ਗੌਰਵ ਕਰਾਟੇ ਕਲੱਬ ਸ਼ਾਹਕੋਟ ਵਲੋਂ ਵਿਕਰਮ ਪਾਸੀ (ਯੂ. ਐਸ. ਏ.), ਧਰਮਵੀਰ ਅਰੋੜਾ, ਸੋਨੀ ਲੈਬੋਰੇਟਰੀ, ਮਨੀਸ਼ ਪਰਾਸ਼ਰ ਤੇ ਦੀਪਕ ਸਹੋਤਾ (ਯੂ. ਕੇ.) ਦੇ ਸਹਿਯੋਗ ਨਾਲ ਸੰਤ ਪ੍ਰਆਗ ਮੁਨੀ ਦੀ ਯਾਦ 'ਚ ਸਾਲਾਨਾ ਵਿਸ਼ਾਲ ਭਗਵਤੀ ਜਾਗਰਣ ਤੇ ਭੰਡਾਰਾ 4 ਅਪ੍ਰੈਲ ਨੂੰ ਸੈਦਪੁਰ ਰੋਡ ਸ਼ਾਹਕੋਟ ਵਿਖੇ ਕਰਵਾਇਆ ਜਾ ਰਿਹਾ ਹੈ | ਕਰਾਟੇ ਕੋਚ ਗੌਰਵ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਭਗਵਤੀ ਜਾਗਰਣ ਦੇ ਸੰਬੰਧ 'ਚ ਸ੍ਰੀ ਰਮਾਇਣ ਸਾਹਿਬ ਦਾ ਪਾਠ ਆਰੰਭ ਕੀਤਾ ਗਿਆ ਹੈ, ਜਿਨ੍ਹਾਂ ਦਾ ਭੋਗ 4 ਅਪ੍ਰੈਲ ਨੂੰ ਸਵੇਰੇ 11 ਵਜੇ ਪੈਣ ਉਪਰੰਤ ਦੁਪਹਿਰ 12 ਵਜੇ ਭੰਡਾਰਾ ਵਰਤੇਗਾ | ਇਸ ਮੌਕੇ ਰਾਤ 8 ਵਜੇ ਵਿਸ਼ਾਲ ਭਗਵਤੀ ਜਾਗਰਣ ਹੋਵੇਗਾ, ਜਿਸ 'ਚ ਮਾਤਾ ਰਾਣੀ ਦਾ ਸੁੰਦਰ ਭਵਨ ਅਤੇ ਆਤਿਸ਼ਬਾਜ਼ੀ ਦਾ ਦਿ੍ਸ਼ ਮੁੱਖ ਆਕਰਸ਼ਨ ਦਾ ਕੇਂਦਰ ਹੋਣਗੇ | ਇਸ ਮੌਕੇ ਗਾਇਕ ਵੰਸ਼ ਵਧਵਾ ਤੇ ਜੋਤੀ ਸ਼ਰਮਾ ਮਾਤਾ ਰਾਣੀ ਦਾ ਮਹਿਮਾ ਦਾ ਗੁਨਗਾਣ ਕਰਨਗੇ |
ਪਿਛਲੀ ਖ਼ਬਰ ਏਕਮ ਸਾਹਿਤ ਮੰਚ ਦਾ ਅੱਠਵਾਂ ਸਾਲਾਨਾ ਏਕਮ ਪੁਰਸਕਾਰ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਮੁਰੀਦਵਾਲ ਵਿਖੇ ਨਵੇਂ ਸੈਸ਼ਨ ਦੀ ਆਰੰਭਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।