09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਵਲੋਂ ਅੰਮਿ੍ਤਸਰ ਦਾ ਵਿੱਦਿਅਕ ਉਦਯੋਗਿਕ ਦੌਰਾ

ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਪਵਨ ਖਰਬੰਦਾ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਜਲੰਧਰ ਦੇ ਦੂਜੇ ਸਮੈਸਟਰ ਦੇ ਵਿਦਿਆਰਥੀਆਂ ਨੇ ਕਾਲਜ ਦੀ ਪਿ੍ੰਸੀਪਲ ਕੀਰਤੀ ਸ਼ਰਮਾ ਦੀ ਨਿਗਰਾਨੀ ਹੇਠ ਸ੍ਰੀ ਅੰਮਿ੍ਤਸਰ ਦਾ ਇਕ ਭਰਪੂਰ ਉਦਯੋਗਿਕ ਦÏਰਾ ਸ਼ੁਰੂ ਕੀਤਾ | ਇਹ ਦੌਰਾ ਉੱਭਰਦੇ ਮਹਿਮਾਨ ਨਿਵਾਜੀ ਪੇਸ਼ੇਵਰਾਂ ਨੂੰ ਵਿਹਾਰਕ ਐਕਸਪੋਜ਼ਰ ਅਤੇ ਉਦਯੋਗਿਕ ਸੂਝ ਪ੍ਰਦਾਨ ਕਰਨ ਲਈ ਕੀਤਾ ਗਿਆ ਸੀ | ਵਿਦਿਆਰਥੀਆਂ ਦੇ ਨਾਲ ਸੀਨੀਅਰ ਫੂਡ ਐਂਡ ਬੇਵਰੇਜ ਸਰਵਿਸ ਲੈਕਚਰਾਰ ਮੰਗਤ ਸਿੰਘ, ਲੈਕਚਰਾਰ-ਕਮ-ਸਿਖਲਾਈ ਤੇ ਪਲੇਸਮੈਂਟ ਕੋਆਰਡੀਨੇਟਰ ਕੁਨਾਲ ਸ਼ਰਮਾ ਅਤੇ ਕੰਪਿਊਟਰ ਅਧਿਆਪਕ ਲਖਵੀਰ ਕੌਰ ਵੀ ਸਨ | ਦੌਰੇ ਦÏਰਾਨ ਵਿਦਿਆਰਥੀਆਂ ਨੂੰ ਹੋਟਲ ਦੇ ਵੱਖ-ਵੱਖ ਸੰਚਾਲਨ ਵਿਭਾਗਾਂ ਦੀ ਪੜਚੋਲ ਕਰਨ ਦਾ ਮੌਕਾ ਮਿਲਿਆ, ਆਧੁਨਿਕ ਮਹਿਮਾਨ ਨਿਵਾਜੀ ਅਭਿਆਸਾਂ, ਮਹਿਮਾਨ ਸੇਵਾ ਮਿਆਰਾਂ ਅਤੇ ਪ੍ਰਬੰਧਨ ਤਕਨੀਕਾਂ ਦਾ ਸਿੱਧਾ ਗਿਆਨ ਪ੍ਰਾਪਤ ਕੀਤਾ |
ਪਿਛਲੀ ਖ਼ਬਰ 1196 ਮੁਲਾਜ਼ਮਾਂ ਦੀ ਪੱਕੀ ਭਰਤੀ 'ਚ ਰੋਸਟਰ ਸਿਸਟਮ ਖ਼ਤਮ ਕਰਨ ਦੀ ਮੰਗ <br/> ਅਗਲੀ ਖ਼ਬਰ ਪੰਜਾਬ ਬਾਸਕਟਬਾਲ ਐੋਸੋਸੀਏਨ ਵਲੋਂ ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ ਦੇ ਚੋਣ ਟਰਾਇਲ ਕੱਲ੍ਹ-ਤੇਜਾ ਸਿੰਘ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।