09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਲਾਇਲਪੁਰ ਖ਼ਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵਲੋਂ 'ਮੌਕ ਪਾਰਲੀਮੈਂਟ'

ਅਜੀਤ ਡੈਸਕ 11-04-2026
ਜਲੰਧਰ, 10 ਅਪ੍ਰੈਲ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੁਆਰਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ 'ਮੌਕ ਪਾਰਲੀਮੈਂਟ' ਕਰਵਾਈ ਗਈ, ਜਿਸ 'ਚ ਕਾਲਜ ਦੇ ਪਿ੍ੰਸੀਪਲ ਡਾ. ਰਛਪਾਲ ਸਿੰਘ ਸੰਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ¢ ਉਨ੍ਹਾਂ ਨੇ ਮੌਕ ਪਾਰਲੀਮੈਂਟ ਵਿਚ ਭੂਮਿਕਾ ਨਿਭਾਉਣ ਵਾਲੇ ਵਿਦਿਆਰਥੀਆਂ ਨੂੰ ਤਗਮੇ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ¢ ਪਿ੍ੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਵਿਦਿਆਰਥੀਆਂ ਨੂੰ ਸਿਰਫ ਕਿਤਾਬੀ ਗਿਆਨ ਦੀ ਬਜਾਏ ਜੀਵਨ ਦੀਆਂ ਵਾਸਤਵਿਕ ਸਥਿਤੀਆਂ ਨੂੰ ਸਮਝਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਵਿਭਾਗ ਨੂੰ ਇਸ ਮÏਕ ਪਾਰਲੀਮੈਂਟ ਦਾ ਆਯੋਜਨ ਸਫਲਤਾਪੂਰਵਕ ਦਾ ਕਰਨ ਲਈ ਵਧਾਈ ਦਿੱਤੀ | ਇਸ ਮÏਕੇ ਵਿਭਾਗ ਦੇ ਮੁਖੀ ਪ੍ਰੋ. ਅਨੁ ਕੁਮਾਰੀ ਨੇ ਦੱਸਿਆ ਕਿ ਇਸ ਆਯੋਜਨ ਵਿਚ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ਮÏਕੇ ਡਾ. ਬਲਰਾਜ ਕÏਰ ਮੁਖੀ ਅੰਗਰੇਜ਼ੀ ਵਿਭਾਗ, ਪ੍ਰੋ. ਅਹੂਜਾ ਸੰਦੀਪ ਇੰਚਾਰਜ ਜੀ. ਐਮ. ਸੀ., ਡਾ. ਜਸਵਿੰਦਰ ਕÏਰ, ਡਾ. ਬਲਵਿੰਦਰ ਸਿੰਘ ਬੋਲੀਨਾ ਡੀਨ ਕਲਚਰਲ ਅਫੇਅਰ, ਡਾ. ਕੁਲਦੀਪ ਸੋਢੀ ਡੀਨ ਵਿਦਿਆਰਥੀ ਭਲਾਈ (ਕਾਰਜਕਾਰੀ), ਡਾ. ਹਰਜਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਦਿਨਕਰ ਸ਼ਰਮਾ, ਪ੍ਰੋ. ਮੰਜੂ ਜੋਸ਼ੀ, ਡਾ. ਕਰਨਬੀਰ ਸਿੰਘ, ਡਾ. ਰਵਨੀਤ ਕÏਰ, ਡਾ. ਜੋਤੀ ਬੋਰਾ, ਡਾ. ਅਜੀਤਪਾਲ ਸਿੰਘ, ਡਾ. ਸਰਬਜੀਤ ਸਿੰਘ, ਪ੍ਰੋ. ਸੰਜੇ ਸ਼ਾਦ, ਪ੍ਰੋ. ਅਮਨ, ਪ੍ਰੋ. ਲਿਵਪ੍ਰੀਤ ਤੇ ਪ੍ਰੋ. ਜੀਨਤ ਵੀ ਮÏਜੂਦ ਸਨ ¢
ਪਿਛਲੀ ਖ਼ਬਰ ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਸਟੇਸ਼ਨ ਦੇ ਕੋਲ ਨਵੀਂ ਬਣਾਈ ਸੜਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।