04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਹਲਕਾ ਕਰਤਾਰਪੁਰ ਤੋਂ ਟਕਸਾਲੀ ਕਾਂਗਰਸੀ ਆਗੂਆਂ ਵਲੋਂ ਚੰਨੀ ਨਾਲ ਮੁਲਾਕਾਤ

ਅਜੀਤ ਡੈਸਕ 13-04-2026
ਕਰਤਾਰਪੁਰ, 12 ਅਪ੍ਰੈਲ (ਜਨਕ ਰਾਜ ਗਿੱਲ)-ਬੀਤੇ ਦਿਨੀਂ ਹਲਕਾ ਇੰਚਾਰਜ ਕਾਂਗਰਸ ਕਮੇਟੀ ਰਾਜਿੰਦਰ ਸਿੰਘ ਤੇ ਟਕਸਾਲੀ ਕਾਂਗਰਸੀ ਆਗੂਆਂ 'ਚ ਰਾਜਪਾਲ ਸਿੰਘ ਚਕਰਾਲਾ ਹਲਕਾ ਪ੍ਰਧਾਨ ਕਿਸਾਨ ਵਿੰਗ ਕਰਤਾਰਪੁਰ, ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਤੇ ਸਾਬਕਾ ਸਰਪੰਚ ਪ੍ਰਦੀਪ ਕੁਮਾਰ ਬੱਲ, ਯੂਥ ਆਗੂ ਅਵਤਾਰ ਸਿੰਘ ਕਾਹਲੋਂ ਦੇ ਨਾਲ ਬਲਾਕ ਪ੍ਰਧਾਨ ਅਮਰਜੀਤ ਕੰਗ, ਰਵਿੰਦਰ ਸਿੰਘ, ਰਾਣਾ ਚਕਰਾਲਾ ਵਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਦੇ ਹੋਏ ਜਿਥੇ ਚੰਨੀ ਨੂੰ ਨਵੇਂ ਗ੍ਰਹਿ ਪ੍ਰਵੇਸ਼ ਦੀ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਕਾਂਗਰਸੀ ਆਗੂਆਂ ਵਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਹਲਕਾ ਕਰਤਾਰਪੁਰ ਸ਼ਹਿਰੀ ਅਤੇ ਦਿਹਾਤੀ ਖੇਤਰਾਂ 'ਚ ਪਾਰਟੀ ਦੀਆਂ ਸਰਗਰਮੀਆਂ ਹੋਰ ਵੀ ਤੇਜ਼ ਕਰਨ ਦਾ ਭਰੋਸਾ ਜਤਾਇਆ | ਇਸ ਮੌਕੇ ਪੰਚ ਪਿੰਡ ਚਕਰਾਲਾ ਮਦਲ ਲਾਲ, ਸਮਾਜ ਸੇਵੀ ਬਲਬੀਰ ਸਿੰਘ ਬਿੱਲੂ, ਪ੍ਰਦੀਪ ਕਲੇਰ, ਨੰਬਰਦਾਰ ਗੁਰਪੀ੍ਰਤ ਸਿੰਘ, ਸੁਰਜੀਤ ਸਿੰਘ ਹੋਠੀ ਤੇ ਬਲਵਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਚੌਕ ਦੇ ਕੋਲ ਖ਼ਰਾਬ ਸੜਕ ਦੇ ਹਿੱਸੇ ਨੂੰ ਕੀਤਾ ਠੀਕ ਅਗਲੀ ਖ਼ਬਰ 500 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਵਿਖੇ ਸਥਾਪਿਤ ਹੋਵੇਗੀ ਭਾਰਤ ਦੀ ਪਹਿਲੀ 'ਬਲਾਕਚੇਨ ਯੂਨੀਵਰਸਿਟੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।