04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਡਿਫ਼ੈਂਸ ਕਾਲੋਨੀ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਸੰਬੰਧੀ ਸਿੰਘ ਸਭਾਵਾਂ ਦੀ ਬੈਠਕ

ਅਜੀਤ ਡੈਸਕ 13-04-2026
ਜਲੰਧਰ, 12 ਅਪ੍ਰੈਲ (ਐੱਮ. ਐੱਸ. ਲੋਹੀਆ)-ਗੁਰਦੁਆਰਾ ਸ੍ਰੀ ਗੁਰੂ ਅਮਰਦਾਸ, ਡਿਫੈਂਸ ਕਲੋਨੀ-ਦਸਮੇਸ਼ ਨਗਰ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ 30 ਅਪ੍ਰੈਲ ਨੂੰ ਆ ਰਹੇ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਤਿਆਰੀ ਲਈ ਸਮੂਹ ਸਿੰਘ ਸਭਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵਿਸ਼ੇਸ਼ ਬੈਠਕ ਕੀਤੀ ਗਈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ ਤੇ ਸਰਪਰਸਤ ਐਡਵੋਕੇਟ ਗੁਰਨਾਮ ਸਿੰਘ ਪੇਲੀਆ ਵਲੋਂ ਆਏ ਹੋਏ ਨੁਮਾਇੰਦਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਰਵਾਏ ਜਾ ਰਹੇ ਸਮਾਗਮਾਂ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਪ੍ਰਕਾਸ਼ ਪੁਰਬ ਸੰਬੰਧੀ 17 ਅਪ੍ਰੈਲ ਤੋਂ 26 ਅਪ੍ਰੈਲ ਤੱਕ ਪ੍ਰਭਾਤਫੇਰੀਆਂ ਕੱਢੀਆਂ ਜਾਣਗੀਆਂ | 29 ਅਪ੍ਰੈਲ ਨੂੰ ਸਵੇਰੇ 6 ਵਜੇ ਇਲਾਕੇ 'ਚ ਨਗਰ ਕੀਰਤਨ ਸਜਾਇਆ ਜਾਵੇਗਾ | 30 ਅਪ੍ਰੈਲ ਨੂੰ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ 'ਚ ਬਹੁਤ ਸਾਰੇ ਟੈੱਸਟ ਮੁਫ਼ਤ ਤੇ ਕੁਝ ਟੈੱਸਟ ਮਾਮੂਲੀ ਰੇਟਾਂ 'ਤੇ ਕੀਤੇ ਜਾਣਗੇ | ਵਿਸ਼ੇਸ਼ ਗੁਰਮਤਿ ਸਮਾਗਮ 27 ਅਪ੍ਰੈਲ ਤੋਂ 2 ਮਈ ਤੱਕ ਹੋਣਗੇ, ਜਿਨ੍ਹਾਂ ਦੌਰਾਨ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ, ਕਥਾ ਵਾਚਕ ਤੇ ਉੱਚ ਕੋਟੀ ਦੇ ਰਾਗੀ ਜਥੇ ਸੰਗਤ ਨੂੰ ਨਿਹਾਲ ਕਰਨਗੇ | ਬੈਠਕ 'ਚ ਸਿੰਘ ਸਭਾਵਾਂ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਪ੍ਰਧਾਨ ਮਹਿੰਦਰ ਜੀਤ ਸਿੰਘ, ਕੰਵਲਜੀਤ ਸਿੰਘ ਕੋਚਰ, ਭਾਈ ਪਰਮਜੀਤ ਸਿੰਘ, ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਦੇ ਪ੍ਰਧਾਨ ਕੰਵਲੀਜਤ ਸਿੰਘ ਓਬਰਾਏ, ਕੰਵਲਜੀਤ ਸਿੰਘ (ਆਰੇ ਵਾਲੇ), ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ, ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ, ਜਨਰਲ ਸਕੱਤਰ ਇੰਦਰਪਾਲ ਸਿੰਘ ਅਰੋੜਾ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ ਖ਼ਾਲਸਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਦੇ ਪ੍ਰਧਾਨ ਹਰਮਿੰਦਰ ਸਿੰਘ, ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਤੋਂ ਸਤਪਾਲ ਸਿੰਘ ਸਿਦਕੀ, ਗੁਰਦੁਆਰਾ ਅਜੀਤ ਨਗਰ ਤੋਂ ਹਰਜੋਤ ਸਿੰਘ ਲੱਕੀ, ਗੜ੍ਹਾ ਤੋਂ ਭੁਪਿੰਦਰ ਪਾਲ ਸਿੰਘ ਖ਼ਾਲਸਾ, ਕੋਂਸਲਰ ਤਰਸੇਮ ਲਖੋਤਰਾ, ਕੌਂਸਲਰ ਪ੍ਰੋਫੈਸਰ ਕੰਵਰ ਸਰਤਾਜ ਸਿੰਘ, ਗੁਰਿੰਦਰ ਸਿੰਘ ਮਝੈਲ, ਜਤਿੰਦਰ ਪਾਲ ਸਿੰਘ ਮਝੈਲ, ਅੰਮਿ੍ਤਪਾਲ ਸਿੰਘ (ਨੂਰ ਪਿ੍ੰਟਰਜ਼), ਗੁਰਦੀਪ ਸਿੰਘ ਪੋਪਲੀ, ਮੋਹਨ ਸਿੰਘ (ਅਨਾਉਂਸਰ) ਅਤੇ ਹੋਰ ਹਾਜ਼ਰ ਸਨ | ਬੈਠਕ ਦਾ ਸੰਚਾਲਨ ਗੁਰਮੁੱਖ ਸੇਵਕ ਦੱਲ ਦੇ ਪ੍ਰਧਾਨ ਦਲਜੀਤ ਸਿੰਘ ਬੇਦੀ ਵਲੋਂ ਕੀਤਾ ਗਿਆ | ਹਾਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਸਮਾਗਮ ਦੀ ਚੜ੍ਹਦੀਕਲਾ ਲਈ ਪ੍ਰਬੰਧਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਥਾਣਾ 1 ਦੇ ਬਾਹਰ ਬਸਪਾ ਵਲੋਂ ਧਰਨਾ, ਨੀਰਜ ਜੱਸਲ ਖ਼ਿਲਾਫ਼ ਕੇਸ 'ਚ ਧਾਰਾਵਾਂ 'ਤੇ ਉੱਠੇ ਸਵਾਲ ਅਗਲੀ ਖ਼ਬਰ ਚੌਕ ਦੇ ਕੋਲ ਖ਼ਰਾਬ ਸੜਕ ਦੇ ਹਿੱਸੇ ਨੂੰ ਕੀਤਾ ਠੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।