03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਟਿੱਪਰ ਦਾ ਟਰਾਲਾ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ ਮੁਰੰਮਤ ਕਰ ਰਿਹਾ ਮਕੈਨਿਕ ਜ਼ਖ਼ਮੀ

ਹਾਈ ਵੋਲਟੇਜ਼ ਤਾਰਾਂ ਦੇ ਕਰੰਟ ਕਾਰਨ ਟਿੱਪਰ ਦੇ ਫਟੇ ਟਾਇਰ ਨਜ਼ਰ ਆ ਰਹੇ ਹਨ | ਤਸਵੀਰ : ਸਤਿੰਦਰ ਸ਼ਰਮਾ <br/> 13-04-2026
ਫਿਲੌਰ, 12 ਅਪ੍ਰੈਲ (ਸਤਿੰਦਰ ਸ਼ਰਮਾ)-ਇਥੇ ਮੁੱਖ ਮਾਰਗ 'ਤੇ ਸਥਿਤ ਪਿੰਡ ਰਾਮਗੜ੍ਹ ਨੇੜੇ ਡਰਾਈਵਰ ਦੀ ਗਲਤੀ ਨਾਲ ਇਕ ਟਿੱਪਰ ਦਾ ਟਰਾਲਾ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ ਟਿੱਪਰ ਹੇਠ ਕਮਾਣੀਆਂ ਦੀ ਮੁਰੰਮਤ ਕਰ ਰਿਹਾ ਮਕੈਨਿਕ ਕਰੰਟ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ | ਆਲੇ ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਮਕੈਨਿਕ ਅਮਰੀਕ ਸਿੰਘ (ਲਸਾੜਾ) ਉਕਤ ਟਿੱਪਰ ਦੀਆਂ ਕਮਾਣੀਆਂ ਦੀ ਮੁਰੰਮਤ ਕਰ ਰਿਹਾ ਸੀ, ਪਤਾ ਨਹੀਂ ਕੀ ਵਜ੍ਹਾ ਹੋਈ ਕਿ ਡਰਾਈਵਰ ਨੇ ਟਿੱਪਰ ਦਾ ਟਰਾਲਾ ਲਿਫ਼ਟ ਅੱਪ ਕਰ ਦਿੱਤਾ ਜੋ ਉਪਰੋਂ ਲੰਘ ਰਹੀਆਂ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾ ਗਿਆ, ਜਿਸ ਕਰਕੇ ਇਕ ਜ਼ਬਰਦਸਤ ਧਮਾਕਾ ਹੋਇਆ ਤੇ ਮਕੈਨਿਕ ਅਮਰੀਕ ਸਿੰਘ ਜ਼ਖ਼ਮੀ ਹੋ ਗਿਆ | ਆਲੇ ਦੁਆਲੇ ਦੇ ਦੁਕਾਨਦਾਰ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਜ਼ਖ਼ਮੀ ਮਕੈਨਿਕ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ | ਜਿਥੋਂ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ | ਦੁਕਾਨਦਾਰਾਂ ਨੇ ਦੱਸਿਆ ਕਿ ਹਾਈ ਵੋਲਟੇਜ਼ ਕਰੰਟ ਕਾਰਨ ਟਿੱਪਰ ਦੇ 2 ਟਾਇਰ ਵੀ ਜ਼ਬਰਦਸਤ ਧਮਾਕੇ ਦੀ ਅਵਾਜ਼ ਨਾਲ ਫੱਟ ਗਏ | ਉਨ੍ਹਾਂ ਦੱਸਿਆ ਕਿ ਹਾਈ ਵੋਲਟੇਜ਼ ਤਾਰਾਂ ਦੇ ਕਰੰਟ ਕਾਰਨ ਆਲੇ ਦੁਆਲੇ ਦੀਆਂ ਕਈ ਦੁਕਾਨਾਂ ਦੇ ਬਿਜਲੀ ਮੀਟਰ ਵੀ ਲੂਹ ਹੋ ਗਏ |
ਪਿਛਲੀ ਖ਼ਬਰ ਸੋਨੂ ਸੰਧਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੁੜ ਬੁਲਾਰੇ ਨਿਯੁਕਤ ਅਗਲੀ ਖ਼ਬਰ ਟਿੱਪਰ ਦਾ ਟਰਾਲਾ ਹਾਈ ਵੋਲਟੇਜ਼ ਤਾਰਾਂ ਨਾਲ ਟਕਰਾਉਣ ਕਾਰਨ ਮੁਰੰਮਤ ਕਰ ਰਿਹਾ ਮਕੈਨਿਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।