03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੇ. ਐਮ. ਵੀ. ਕਾਲਜ ਵਿਖੇ ਇੰਟਰ ਕਾਲਜ 'ਟੈਲੇਂਟ ਕਾਰਨੀਵਲ'

ਕੇ. ਐਮ. ਵੀ. ਕਾਲਜ ਵਿਖੇ ਕਰਵਾਏ ਇੰਟਰ ਕਾਲਜ 'ਟੈਲੇਂਟ ਕਾਰਨੀਵਲ' ਦੌਰਾਨ ਵਿਦਿਆਰਥਣਾਂ ਪ੍ਰੋਗਰਾਮ ਪੇਸ਼ ਕਰਦੀਆਂ ਹੋਈਆਂ, ਨਾਲ ਡਾ. ਸ਼ੁਸ਼ਮਾ ਚਾਵਲਾ ਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਾ. ਆਤਿਮਾ ਸ਼ਰਮਾ ਦਿਵੇਦੀ ਤੇ ਹੋਰ | ਤਸਵੀਰਾਂ : ਮੁਨੀਸ਼ <br/> 13-04-2026
ਜਲੰਧਰ, 12 ਅਪ੍ਰੈਲ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਿਆ (ਕੇ. ਐਮ. ਵੀ.) ਵਿਖੇ ਅੰਤਰ-ਕਾਲਜ ਮੁਕਾਬਲੇ (ਟੈਲੇਂਟ ਕਾਰਨੀਵਲ) ਕਰਵਾਇਆ | ਸੰਸਥਾ ਦੇ ਸ਼ਾਨਦਾਰ 140ਵੇਂ ਸਾਲ ਦੇ ਸੰਬੰਧ 'ਚ ਕਰਵਾਏ ਪ੍ਰੋਗਰਾਮ ਵਿਚ ਪੰਜਾਬ ਦੀਆਂ 25 ਪ੍ਰਮੁੱਖ ਸੰਸਥਾਵਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਡਾ. ਸੁਸ਼ਮਾ ਚਾਵਲਾ, ਉਪ-ਪ੍ਰਧਾਨ, ਕੇ. ਐਮ. ਵੀ. ਪ੍ਰਬੰਧਕੀ ਕਮੇਟੀ ਵਲੋਂ ਕੀਤਾ | ਇਸ ਮÏਕੇ ਵਿਸ਼ੇਸ਼ ਮਹਿਮਾਨਾਂ ਵਿਚ ਸੁਰਜੀਤ ਲਾਲ (ਸਕੱਤਰ, ਰੈੱਡ ਕਰਾਸ ਵੈਲਫੇਅਰ ਸੁਸਾਇਟੀ), ਡਾ. ਐਸ. ਪੀ. ਗੁਪਤਾ, ਸ਼ਿਵ ਮਿੱਤਲ ਤੇ ਸ੍ਰੀਮਤੀ ਨੀਰੂ ਕਪੂਰ ਵੀ ਹਾਜ਼ਰ ਸਨ | ਕਾਮਰਸ ਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਖੇਤਰ 'ਚ ਆਪ ਕੀ ਅਦਾਲਤ, ਬ੍ਰਾਂਡ ਵਾਕ, ਵਰਲਡ ਇਕਨਾਮਿਕ ਫੋਰਮ ਦਾ ਸਿਮੂਲੇਸ਼ਨ ਤੇ ਡੇਅਰ ਟੂ ਡਿਵੈਲਪ ਵਰਗੀਆਂ ਨਵੀਨਤਾਕਾਰੀ ਸਟਾਰਟਅੱਪ ਚੁਣÏਤੀਆਂ ਖਿੱਚ ਦਾ ਕੇਂਦਰ ਰਹੀਆਂ | ਇਸੇ ਤਰ੍ਹਾਂ ਹਿਊਮੈਨਿਟੀਜ਼ 'ਚ ਲੋਕ ਗੀਤਾਂ ਤੇ ਸਮੂਹ ਨਾਚ ਰਾਹੀਂ ਸੱਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ, ਉਥੇ ਹੀ ਬ੍ਰਾਈਡਲ ਮੇਕਅੱਪ, ਨੇਲ ਆਰਟ, ਆਨ-ਦ-ਸਪਾਟ ਫੋਟੋਗ੍ਰਾਫੀ, ਪੋਸਟਰ ਮੇਕਿੰਗ ਤੇ ਪੇਂਟਿੰਗ ਵਿਚ ਵਿਦਿਆਰਥੀਆਂ ਨੇ ਆਪਣੀ ਸਿਰਜਣਾਤਮਕਤਾ ਦਿਖਾਈ | ਵਿਗਿਆਨ ਦੇ ਖੇਤਰ 'ਚ 'ਇਨੋਵਿਜ਼ਨ-ਸਾਇੰਸ ਇਨ ਪ੍ਰੈਕਟਿਸ' ਤੇ 'ਸੁਡੋਕੂ-ਦ ਮਾਈਾਡ ਗੇਮ' ਵਿਚ ਵਿਦਿਆਰਥੀਆਂ ਦੀ ਬÏਧਿਕ ਸਮਰੱਥਾ ਦਾ ਪ੍ਰਦਰਸ਼ਨ ਹੋਇਆ ¢ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਪ੍ਰੋ. (ਡਾ.) ਅਤੀਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਕੇ. ਐਮ. ਵੀ. ਹਮੇਸ਼ਾ ਸਿੱਖਿਆ ਦੇ ਦਾਇਰੇ ਨੂੰ ਵਧਾਉਣ ਦਾ ਯਤਨ ਕਰਦਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਟੈਲੇਂਟ ਕਾਰਨੀਵਲ ਸਿਰਫ਼ ਇਕ ਮੁਕਾਬਲਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਸਿਰਜਣਾਤਮਕਤਾ ਦੀ ਪਛਾਣ ਕਰਨ ਲਈ ਇਕ ਮੰਚ ਪ੍ਰਦਾਨ ਕਰਦਾ ਹੈ ¢
ਪਿਛਲੀ ਖ਼ਬਰ ਚੌਧਰੀ ਸੁਰਿੰਦਰ ਸਿੰਘ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਅਗਲੀ ਖ਼ਬਰ ਕਿਸਾਨਾਂ ਨੂੰ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ ਤੁਰੰਤ ਦੇਵੇ ਸਰਕਾਰ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।