20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਕਰਤਾਰਪੁਰ ਦੀ ਭਾਰਤ ਗੈਸ ਏਜੰਸੀ ਦੇ ਖਪਤਕਾਰਾਂ ਵਲੋਂ ਏਜੰਸੀ 'ਤੇ ਸਿਲੰਡਰਾਂ ਦੇ ਬਲੈਕ ਕਰਨ ਦੇ ਲਗਾਏ ਦੋਸ਼

15 ਕਰਤਾਰਪੁਰ 1ਲੋਕਲ- ਗੈਸ ਸਿਲੰਡਰ ਨਾ ਮਿਲਣ ਕਾਰਨ ਪ੍ਰੇਸ਼ਾਨ ਖਪਤਕਾਰਾਂ ਵਲੋਂ ਲਗਾਏ ਗਏ ਧਰਨੇ ਦਾ ਦਿ੍ਸ਼ | (ਸੱਜੇ) ਲੋਕਾਂ ਦੇ ਰੋਸ ਤੋਂ ਡਰੇ ਕਰਿੰਦਿਆਂ ਵਲੋਂ ਬੰਦ ਕੀਤੀ ਗਈ ਗੈਸ ਏਜੰਸੀ ਦਾ ਦਿ੍ਸ਼ | ਤਸਵੀਰਾਂ : ਜਨਕ ਰਾਜ ਗਿੱਲ <br/> 16-04-2026
ਕਰਤਾਰਪੁਰ, 15 ਅਪ੍ਰੈਲ (ਜਨਕ ਰਾਜ ਗਿੱਲ)-ਕਰਤਾਰਪੁਰ 'ਚ ਗੈਸ ਸਿਲੰਡਰਾਂ ਦੀ ਮਾੜੀ ਸਪਲਾਈ ਤੋ ਪ੍ਰੇਸ਼ਾਨ ਹੋ ਕੇ ਖਪਤਕਾਰਾਂ ਵਲੋਂ ਭਾਰਤ ਗੈਸ ਏਜੰਸੀ ਵਲੋਂ ਸ਼ਰੇਆਮ ਕਥਿਤ ਤੌਰ 'ਤੇ ਸਿਲੰਡਰਾਂ ਦੀ ਬਲੈਕ ਕਰਨ ਦੇ ਦੋਸ਼ ਲਗਾਉਂਦੇ ਹੋਏ ਅੱਜ ਸਵੇਰੇ ਕੌਮੀ ਮਾਰਗ ਦੇ ਨਾਲ ਬਣੇ ਸਲਿਪ ਰੋਡ 'ਤੇ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਹੈ | ਇਸੇ ਤਰ੍ਹਾਂ ਕਰਤਾਰਪੁਰ ਤੋਂ ਕਪੂਰਥਲਾ ਤੇ ਕਿਸ਼ਨਗੜ੍ਹ ਜਾਣ ਵਾਲੇ ਵਾਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਗੈਸ ਏਜੰਸੀ ਖ਼ਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਦੋਸ਼ ਲਗਾਇਆ ਕਿ ਗੈਸ ਏਜੰਸੀ ਵਲੋਂ ਖਪਤਕਾਰਾਂ ਤੱਕ ਸਿਲੰਡਰ ਨਹੀਂ ਪਹੁੰਚਾਏ ਜਾ ਰਹੇ ਹਨ | ਦੂਜੇ ਪਾਸੇ ਇਸ ਦੇ ਉਲਟ ਖਪਤਕਾਰ ਆਪਣੀਆਂ ਘਰੇਲੂ ਜਰੂਰਤਾਂ ਪੂਰੀਆਂ ਕਰਨ ਲਈ ਸਿਲੰਡਰ ਬਲੈਕ 'ਚ ਲੈਣ ਲਈ ਮਜਬੂਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕਈ ਖਪਤਕਾਰਾਂ ਨੂੰ ਗੈਸ ਸਿਲੰਡਰ ਬੁੱਕ ਕਰਾਉਣ ਤੋਂ ਬਾਅਦ ਉਨ੍ਹਾਂ ਦਾ ਸਿਲੰਡਰ ਡਿਲੀਵਰ ਹੋਣ ਦੇ ਮੈਸੇਜ ਆਉਣ ਦੇ ਬਾਵਜੂਦ ਖਪਤਕਾਰ ਨੂੰ ਸਿਲੰਡਰ ਨਹੀਂ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖਪਤਕਾਰ ਦੇ ਬੈਂਕ ਖਾਤੇ 'ਚ ਸਬਸਿਡੀ ਦੇ ਪੈਸੇ ਵੀ ਆ ਜਾਂਦੇ ਹਨ | ਜਿਸ ਕਾਰਨ ਖਪਤਕਾਰਾਂ ਦਾ ਗੁੱਸਾ ਭਾਰਤ ਗੈਸ ਏਜੰਸੀ ਪ੍ਰਤੀ ਲਗਾਤਾਰ ਵੱਧਦਾ ਜਾ ਰਿਹਾ ਹੈ | ਇਸ ਮੌਕੇ ਲੋਕਾਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਕਾਰਨ ਗੈਸ ਏਜੰਸੀ ਤੇ ਕਰਮਚਾਰੀਆਂ ਨੇ ਏਜੰਸੀ ਬੰਦ ਕਰਕੇ ਇਥੋਂ ਚਲੇ ਗਏ ਗੈਸ ਸਿਲੰਡਰਾਂ ਦੀ ਕਮੀ ਕਾਰਨ ਕੇੱਝ ਪਿੰਡਾਂ ਵਿੱਚ ਲੋਕ ਚੁੱਲੇ ਬਾਲਣ ਲਈ ਮਜਬੂਰ ਹੋ ਰਹੇ ਹਨ | ਇਸ ਮੌਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਵਿੱਚ ਗੈਸ ਸਿਲੰਡਰਾਂ ਦੀ ਕਮੀ ਨੂੰ ਦੂਰ ਕਰਨ ਤੇ ਇਲਾਕੇ ਵਿੱਚ ਵਧ ਰਹੇ ਖਪਤਕਾਰਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਤੁਰੰਤ ਨਵੀਂ ਗੈਸ ਏਜੰਸੀ ਦਿੱਤੀ ਜਾਵੇ | ਗੁਸਾਏ ਲੋਕਾਂ 'ਚ ਮੁਨੀਸ਼ ਕੁਮਾਰ, ਰੇਖਾ ਰਾਣੀ ਅਮਰਜੀਤ ਕੌਰ ਕਮਲਜੀਤ ਕੌਰ, ਕਾਂਗਰਸੀ ਆਗੂ ਅਰਵਿੰਦ ਢਾਂਡਾ, ਸੁਮੇਸ਼ ਸੋਧੀ ਤੋਂ ਇਲਾਵਾ ਦਰਜਨਾਂ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਵਲੋਂ ਗੈਸ ਸਿਲੰਡਰ ਦੀ ਬਣਦੀ ਰਕਮ ਦਾ ਭੁਗਤਾਨ ਆਨ ਲਾਈਨ ਹੋਣ ਤੋਂ ਬਾਅਦ ਵੀ ਸਿਲੰਡਰ ਨਹੀ ਦਿੱਤੇ ਜਾ ਰਹੇ ਹਨ | ਇਸ ਸਬੰਧੀ ਗੈਸ ਏਜੰਸੀ ਦੇ ਮਾਲਕ ਰੋਬਿਨ ਪਰਮਾਰ ਦਾ ਕਹਿਣਾ ਹੈ ਕਿ ਖਪਤਕਾਰਾਂ ਵਲੋਂ ਬੁੱਕ ਕਰਵਾਏ ਸਿਲੰਡਰ ਵਾਰੀ ਅਨੁਸਾਰ ਦਿੱਤੇ ਜਾ ਰਹੇ ਹਨ | ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਅਫਸਰ ਮਨੀਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਗੈਸ ਦੀ ਘਾਟ ਨਹੀਂ ਹੈ ਤੇ ਲੋਕਾਂ ਨੂੰ ਬੁਕਿੰਗ ਕਰਵਾਉਣ ਤੋਂ ਤਹਿ ਸਮੇਂ ਤੱਕ ਸਿਲੰਡਰ ਪਹੁੰਚਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਭਾਗ ਗੈਸ ਏਜੰਸੀਆਂ ਨੂੰ ਮਿਲਦੀ ਸਪਲਾਈ ਅਤੇ ਉਪਭੋਗਤਾ ਤੱਕ ਸਿਲੰਡਰ ਪਹੁੰਚਾਉਣ ਦੀ ਪ੍ਰਕਿਰਿਆ ਦੀ ਲਗਾਤਾਰ ਜਾਂਚ ਕਰ ਰਹੀ ਹੈ |
ਪਿਛਲੀ ਖ਼ਬਰ 'ਆਪ' ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ ਲਈ ਵਚਨਬੱਧ-ਪੰਡੋਰੀ ਅਗਲੀ ਖ਼ਬਰ ਲਛਮਣ ਸੋਬਤੀ ਕਾਂਗਰਸ ਕਮੇਟੀ ਸ਼ਾਹਕੋਟ ਦੇ ਸ਼ਹਿਰੀ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।