07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰੂ ਨਾਨਕ ਮਿਸ਼ਨ ਪਬਲਿਕ ਸਕਲੂ ਡੱਲਾ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 18-04-2026
ਭੋਗਪੁਰ, 17 ਅਪ੍ਰੈਲ (ਕਮਲਜੀਤ ਸਿੰਘ ਡੱਲੀ)-ਸੀ. ਬੀ. ਐੱਸ. ਈ. ਬੋਰਡ ਵਲੋਂ ਸਾਲ 2026 ਵਿਚ ਲਈ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ, ਜਿਸ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਡੱਲਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਵਰੇ ਸਕਲੂ ਦੇ 122 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਤੇ ਸਕਲੂ ਦਾ ਨਤੀਜਾ 100 ਫ਼ੀਸਦੀ ਰਿਹਾ | ਸਵੇਰ ਦੀ ਸਭਾ ਵਿਚ ਸਕੂਲ ਮੁਖੀ ਸਰਦਾਰ ਬਿਕਰਮ ਸਿੰਘ ਸੈਣੀ ਨੇ ਦਸਵੀਂ ਦਾ ਨਤੀਜਾ ਘੋਸ਼ਿਤ ਕੀਤਾ ਤੇ ਬਹੁਤ ਹੀ ਮਾਣ ਨਾਲ਼ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਰੇ ਵੀ ਸਕਲੂ ਦਾ ਨਤੀਜਾ ਇਲਾਕੇ ਦੇ ਸਾਰੇ ਸਕਲਾਂ ਨਾਲੋਂ ਵਧੀਆ ਰਿਹਾ | ਸਕੂਲ ਵਿਦਿਆਰਥਣ ਪਰਮੀਤ ਕੌਰ ਨੇ 97.8 ਫ਼ੀਸਦੀ ਅੰਕ ਲੈ ਕੇ ਸਕਲੂ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਦਮਨਪੀਤ ਕੌਰ ਨੇ 97.2 ਫ਼ੀਸਦੀ, ਹਰਸ਼ਿਤ ਗੁਪਤਾ ਨੇ 96.4 ਫ਼ੀਸਦੀ, ਅੰਕਾਂ ਨਾਲ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਸਕਲੂ ਦੇ 16 ਵਿਦਿਆਰਥੀਆਂ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਇਲਾਕੇ 'ਚ ਰੌਸ਼ਨ ਕੀਤਾ | ਲਗਪਗ 40 ਵਿਦਿਆਰਥੀਆਂ ਨੇ 88.6 ਫ਼ੀਸਦੀ ਅੰਕ ਪ੍ਰਾਪਤ ਕੀਤੇ | ਪੰਜਾਬੀ ਵਿਸ਼ੇ ਵਿਚ ਸਕਲੂ ਦੇ 14 ਵਿਦਿਆਰਥੀਆਂ ਨੇ 100 'ਚੋਂ 100 ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਇਸੇ ਤਰ੍ਹਾਂ ਅੰਗਰੇਜ਼ੀ ਵਿਸ਼ੇ ਵਿਚ 3 ਵਿਦਿਆਰਥੀਆਂ ਨੇ 99 ਅੰਕ ਪ੍ਰਾਪਤ ਕੀਤੇ | ਹਿੰਦੀ ਤੇ ਸਾਇੰਸ ਵਿਸ਼ੇ ਵਿਚ 98, ਗਣਿਤ ਵਿਚ 96 ਅੰਕ ਪ੍ਰਾਪਤ ਕਰਕੇ ਇਲਾਕੇ 'ਚ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਸਰਦਾਰ ਬਿਕਰਮ ਸਿੰਘ ਸੈਣੀ ਨੇ ਅੱਵਲ ਰਹੇ ਵਿਦਿਆਰਥੀਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਦੀ ਔਰਤ ਵਿਰੋਧੀ ਸੋਚ ਜਗ ਜ਼ਾਹਿਰ ਹੋਈ-ਬਰਾੜ ਅਗਲੀ ਖ਼ਬਰ ਮੋਦੀ ਸਰਕਾਰ ਪਹਿਲੀ ਵਾਰ ਬਿੱਲ ਪਾਸ ਕਰਵਾਉਣ 'ਚ ਰਹੀ ਨਾਕਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।