03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

ਅਜੀਤ ਡੈਸਕ 18-04-2026
ਨਕੋਦਰ, 17 ਅਪ੍ਰੈਲ (ਗੁਰਵਿੰਦਰ ਸਿੰਘ)-ਡਾ. ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਨ ਡਾਕਟਰ ਅੰਬੇਡਕਰ ਯੂਥ ਕਲੱਬ ਰਜਿਸਟਰ ਨਕੋਦਰ ਵਲੋਂ ਸ਼ਰਧਾ ਨਾਲ ਮਨਾਇਆ | ਇਸ ਮÏਕੇ ਬਾਬਾ ਸਾਹਿਬ ਨੂੰ ਸਮਰਪਿਤ ਇਕ ਮੁਫਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਦਿ੍ਸ਼ਟੀ ਆਈਕੇਅਰ ਤੇ ਰਟੀਨਾ ਸੈਂਟਰ ਦੇ ਸਹਿਯੋਗ ਨਾਲ ਅੱਖਾਂ ਦੇ ਮਾਹਰ ਡਾਕਟਰ ਨਾਲਨੀ ਸਿਕਸੈਨਾ ਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਆਰੀਆ ਸਕੂਲ ਨਕੋਦਰ ਵਿਖੇ ਲਗਾਇਆ | ਇਸ ਮÏਕੇ ਕਰੀਬ 260 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਹੋਇਆ ਅਤੇ 30 ਗਰੀਬ ਤੇ ਬੇਸਹਾਰਾ ਮਰੀਜ਼ਾਂ ਆਪ੍ਰੇਸ਼ਨ ਕਰਵਾਏ ਗਏ | ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਵੀ ਵੰਡੀਆਂ ਗਈਆਂ | ਇਸ ਮÏਕੇ ਬੀਬੀ ਇੰਦਰਜੀਤ ਕÏਰ ਮਾਨ ਹਲਕਾ ਵਿਧਾਇਕਾ ਨਕੋਦਰ, ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ, ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਕਾਂਗਰਸ ਪਾਰਟੀ ਨਕੋਦਰ, ਵਿਸ਼ੇਸ਼ ਤÏਰ 'ਤੇ ਹਾਜ਼ਰ ਹੋਏ | ਇਨ੍ਹਾਂ ਸਾਰੇ ਆਗੂਆਂ ਵਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਨਮ ਦਿਨ ਦੀ ਸਾਰੀ ਸੰਗਤ ਨੂੰ ਵਧਾਈ ਦਿੱਤੀ ਗਈ | ਇਸ ਮÏਕੇ ਮਰੀਜ਼ਾਂ ਨੂੰ ਚਾਹ ਪਕÏੜੇ ਤੇ ਕੋਲਡ ਡਰਿੰਕ ਦਾ ਲੰਗਰ ਲਗਾਇਆ ¢ ਕਲੱਬ ਦੇ ਮੈਂਬਰਾਂ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਨੂੰ ਬਾਬਾ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ | ਇਸ ਮÏਕੇ ਕਲੱਬ ਦੇ ਪ੍ਰਧਾਨ ਵਿਜੇ ਕਲੇਰ ਤੇ ਚੇਅਰਮੈਨ ਵਿੱਕੀ ਲਾਲੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮÏਕੇ ਰਾਜ ਕੁਮਾਰ ਮਹਿੰਮੀ, ਰÏਣਕ ਜਿੰਦ, ਗੁਰਪ੍ਰੀਤ ਸਿੰਘ ਗੋਪੀ ਸੰਧੂ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ, ਕੁਲਭੂਸ਼ਣ ਜੱਖੂ, ਸੰਦੀਪ ਕੁਮਾਰ ਵਧਵਾ, ਮਨੀਸ਼ ਭਟਾਰਾ, ਸਮਾਜ ਸੇਵਕ ਰੋਹਿਤ ਜੱਖੂ, ਰਕੇਸ਼ ਕੁਮਾਰ ਕਾਕਾ, ਪ੍ਰਦੀਪ ਸਿੰਘ, ਅੰਕੁਸ਼ ਨਾਗਪਾਲ, ਮੰਗਤ ਰਾਏ ਕਲੇਰ, ਅੱਦਿਤਆ ਭਟਾਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨਕੋਦਰ, ਸੰਜੀਵ ਅਹੂਜਾ, ਸੁਖਵਿੰਦਰ ਗਡਵਾਲ, ਜਸਵੀਰ ਸਿੰਘ ਧੰਜਲ, ਹਰਿੰਦਰ ਸਿੰਘ ਸ਼ਰੀਂਹ, ਮਨੀ ਮਹਿੰਦਰੂ, ਸਾਹਿਲ ਅਗਨੀਹੋਤਰੀ, ਬਿੰਨੀ ਸ਼ਰਮਾ, ਸਨੀ ਭਾਟੀਆ, ਸਨੀ ਵਧਵਾ, ਸਾਜਨ ਭਾਟੀਆ, ਜਸਪ੍ਰੀਤ ਸਿੰਘ ਢਿੱਲੋਂ, ਦੀਪਕ ਸ਼ਰਮਾ, ਰਿੰਕੂ ਗਿੱਲ ਅਸ਼ਵਨੀ ਕੋਹਲੀ ਆਦਿ ਹਾਜ਼ਰ ਸਨ ¢
ਪਿਛਲੀ ਖ਼ਬਰ ਪ੍ਰਦੀਪ ਕੁਮਾਰ ਨੇ ਆਦਮਪੁਰ ਵਿਖੇ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਔਲਖ ਵਿਖੇ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।