03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਵਨ ਕੁਮਾਰ ਗਾਂਧੀ ਦੂਜੀ ਵਾਰ ਲੋਹੀਆਂ ਸ਼ਹਿਰੀ ਦੇ ਪ੍ਰਧਾਨ ਬਣੇ

ਅਜੀਤ ਡੈਸਕ 18-04-2026
ਲੋਹੀਆਂ ਖਾਸ, 17 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਤੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਦੀ ਗਤੀਸ਼ੀਲ ਅਗਵਾਈ ਹੇਠ ਕੰਮ ਕਰਦੇ ਲੋਹੀਆਂ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਪਵਨ ਕੁਮਾਰ ਗਾਂਧੀ ਨੂੰ ਦੁਬਾਰਾ ਲੋਹੀਆਂ ਸ਼ਹਿਰੀ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸੰਬੰਧੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਆਲ ਇੰਡੀਆ ਕਾਂਗਰਸ ਕਮੇਟੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਹੈ | ਇਕ ਵੱਖਰੇ ਬਿਆਨ ਰਾਹੀਂ ਯੂਥ ਆਗੂ ਬਲਜਿੰਦਰ ਸਿੰਘ ਧੰਜੂ ਦਾਰੇਵਾਲ, ਮਹਿਮੂਵਾਲ ਯੂਸ਼ਫਪੁਰ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ ਰਾਣਾ, ਕੁਲਵਿੰਦਰ ਸਿੰਘ ਪੂਨੀ, ਅਰਵਿੰਦਰ ਸਿੰਘ ਡੀ. ਸੀ. ਸਾ. ਸਰਪੰਚ ਰੂਪੇਵਾਲ, ਬਲਵੰਤ ਰਾਮ ਸਾ. ਸਰਪੰਚ ਸਾਬੂਵਾਲ, ਨਰਿੰਦਰ ਸਿੰਘ ਸਰਪੰਚ ਕੋਠਾ, ਗੁਰਵਿੰਦਰ ਸਿੰਘ ਜੱਜ ਦਾਰੇਵਾਲ ਤੇ ਅਵਤਾਰ ਸਿੰਘ ਕਰ੍ਹਾ ਨੇ ਲੋਹੀਆਂ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਪਵਨ ਕੁਮਾਰ ਗਾਂਧੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀਆਂ ਅਗਵਾਈ ਹੇਠ ਜਿਲ੍ਹਾ ਕਾਂਗਰਸ ਵਲੋਂ ਬਣਾਈਆਂ ਨੀਤੀਆਂ ਤਹਿਤ ਪੂਰੇ ਜਿਲ੍ਹੇ ਸਮੇਤ ਸ਼ਾਹਕੋਟ ਹਲਕੇ 'ਚ ਕਾਂਗਰਸ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਈ ਹੈ |
ਪਿਛਲੀ ਖ਼ਬਰ ਲੋਹੀਆਂ ਨੇੜੇ ਬਣ ਰਹੀ 'ਅੰਮਿ੍ਤਸਰ ਜਾਮਨਗਰ ਸੜਕ 'ਤੇ ਟਿੱਪਰ ਟਰਾਲੇ ਉਡਾ ਰਹੇ ਨੇ ਧੂੜ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਵਾਈਸ ਚੇਅਰਮੈਨ ਹਰਜਿੰਦਰ ਸਿੰਘ ਸੀਚੇਵਾਲ ਵਲੋਂ ਸਕੂਲ ਆਫ਼ ਐਮੀਨੈਂਸ ਬਾਜਵਾ ਕਲਾਂ ਵਿਖੇ ਨਵੀਂ ਬਿਲਡਿੰਗ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।