03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਲੋਹੀਆਂ ਨੇੜੇ ਬਣ ਰਹੀ 'ਅੰਮਿ੍ਤਸਰ ਜਾਮਨਗਰ ਸੜਕ 'ਤੇ ਟਿੱਪਰ ਟਰਾਲੇ ਉਡਾ ਰਹੇ ਨੇ ਧੂੜ, ਲੋਕ ਪ੍ਰੇਸ਼ਾਨ

ਅਜੀਤ ਡੈਸਕ 18-04-2026
ਲੋਹੀਆਂ ਖਾਸ, 17 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਲੋਹੀਆਂ ਤੋਂ ਮਲਸੀਆਂ ਨੈਸ਼ਨਲ ਹਾਈਵੇ ਸੜਕ 'ਤੇ ਟਰੱਕ ਯੂਨੀਅਨ ਨੇੜਿਓਾ ਲੰਘ ਰਹੇ 'ਅਿੰਮ੍ਰਤਸਰ-ਜਾਮਨਗਰ ਹਾਈਵੇ' 'ਤੇ ਪਾ ਰਹੇ ਮਿੱਟੀ, ਰੇਤਾ ਦੇ ਟਰਾਲੇ ਇੰਨੀ ਧੂੜ ਉਡਾ ਰਹੇ ਹਨ ਕਿ ਇਸ ਧੂੜ ਨਾਲ ਰਾਹਗੀਰ ਲੋਕ ਪ੍ਰੇਸ਼ਾਨ ਹਨ | ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਦੇ ਇਸ ਠੇਕੇਦਾਰ ਨੂੰ ਸੜਕ ਬਣਾਉਣ ਦਾ ਠੇਕਾ ਦਿੱਤਾ ਹੈ, ਨਾ ਕਿ ਲੋਕਾਂ ਦੀਆਂ 'ਅੱਖਾਂ ਅਤੇ ਸਿਰ 'ਚ ਘੱਟਾ ਪਾਉਣ ਲਈ' | ਉਨ੍ਹਾਂ ਉੱਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਕਿ ਠੇਕੇਦਾਰ ਦੇ ਟਿੱਪਰ ਟਰਾਲੇ ਤਰਪਾਲ ਆਦਿ ਨਾਲ ਢੱਕ ਕੇ ਅਤੇ ਪਾਣੀ ਛਿੜਕ ਕੇ ਹੀ ਮਿੱਟੀ, ਰੇਤਾ ਆਦਿ ਲੈ ਕੇ ਆਉਣ ਤਾਂ ਹੀ ਇਸ ਧੂੜ ਤੋਂ ਬਚਿਆ ਜਾ ਸਕਦਾ ਹੈ | ਇਸ ਸੰਬੰਧੀ 'ਅੰਮਿ੍ਤਸਰ-ਜਾਮਨਗਰ ਹਾਈਵੇ' ਸੜਕ ਦਾ ਕੰਮ ਦੇਖ ਰਹੇ ਸ੍ਰੀ ਜੈ ਗੋਪਾਲ ਨੇ ਕਿਹਾ ਕਿ ਉਹ ਠੇਕੇਦਾਰ ਦੇ ਟਰਾਲਿਆਂ ਤੇ ਟਿੱਪਰਾਂ ਦੇ ਡਰਾਇਵਰਾਂ ਨੂੰ ਸਖਤ ਹਦਾਇਤਾਂ ਦੇ ਰਹੇ ਹਨ ਕਿ ਉਹ ਅੱਗੇ ਤੋਂ ਤਰਪਾਲਾਂ ਪਾ ਕੇ ਅਤੇ ਪਾਣੀ ਦਾ ਛਿੜਕਾਅ ਕਰਵਾ ਕੇ ਹੀ ਮਿੱਟੀ ਦੇ ਟਰਾਲੇ ਲੈ ਕੇ ਆਉਣ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 3 ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਪਵਨ ਕੁਮਾਰ ਗਾਂਧੀ ਦੂਜੀ ਵਾਰ ਲੋਹੀਆਂ ਸ਼ਹਿਰੀ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।