03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨਸ਼ੀਲੀਆਂ ਗੋਲੀਆਂ ਸਮੇਤ 3 ਨੌਜਵਾਨ ਗਿ੍ਫ਼ਤਾਰ

ਅਜੀਤ ਡੈਸਕ 18-04-2026
ਫਿਲੌਰ, 17 ਅਪ੍ਰੈਲ (ਵਿਪਨ ਗੈਰੀ)-ਫਿਲੌਰ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚੱਲਦੀ ਮੁਹਿੰਮ ਤਹਿਤ 203 ਨਸ਼ੀਲੀਆਂ ਗੋਲੀਆਂ ਸਮੇਤ 3 ਜਾਣਿਆ ਨੂੰ ਕਾਬੂ ਕੀਤਾ ਹੈ | ਮਾਮਲੇ ਸੰਬੰਧੀ ਡੀ. ਐਸ. ਪੀ. ਫਿਲੌਰ ਭਾਰਤ ਮਸੀਹ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਲਵਨੀਤ ਬੰਗੜ ਵਲੋਂ ਚੱਲਦੇ ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਲਸਾੜਾ ਵਿਖੇ ਛਾਪੇਮਾਰੀ ਕਰਕੇ ਮਹਿੰਦਰ ਸਿੰਘ ਪੁੱਤਰ ਗੁਰਬਚਨ ਸਿੰਘ ਤੇ ਕਮਲਜੀਤ ਉਰਫ਼ ਕਮਲ ਪੁੱਤਰ ਮਹਿੰਦਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 159 ਖੁੱਲ੍ਹੀਆਂ ਨਸ਼ੀਲੀਆਂ ਗੋਲੀਆ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ | ਇਸੇ ਲੜੀ ਤਹਿਤ ਸਰਬਜੀਤ ਉਰਫ਼ ਰਿੰਕੂ ਪੁੱਤਰ ਬੂਟਾ ਰਾਮ ਵਾਸੀ ਪਿੰਡ ਲਸਾੜਾ ਨੂੰ ਵੀ ਗਿ੍ਫ਼ਤਾਰ ਕਰਕੇ ਉਸ ਕੋਲੋਂ ਵੀ 44 ਖੁੱਲ੍ਹੀਆਂ ਨਸ਼ੀਲੀਆਂ ਗੋਲੀਆ ਬਰਾਮਦ ਕੀਤੀਆ ਹਨ | ਇਸ ਤੋਂ ਇਲਾਵਾ ਡੀ. ਐਸ. ਪੀ. ਫਿਲੌਰ ਨੇ ਦੱਸਿਆ ਕਿ ਮਾੜੇ ਅਨਸਰਾਂ ਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਮੁਖੀ ਲਵਨੀਤ ਬੰਗੜ ਸਮੇਤ ਪਿੰਡਾਂ ਦੇ ਮੁਹਤਬਰ ਲੋਕਾਂ ਨਾਲ ਮੀਟਿੰਗ ਵੀ ਕੀਤੀ ਗਈ ਹੈ, ਜਿਸ 'ਚ ਲੋਕਾਂ ਨੂੰ ਵੱਧ ਤੋਂ ਵੱਧ ਪੁਲਿਸ ਦਾ ਸਹਿਯੋਗ ਦੇਣ ਤੇ ਨਸ਼ਾ ਤਸਕਰਾ ਅਤੇ ਮਾੜੇ ਅਨਸਰਾਂ ਬਾਰੇ ਸੂਚਨਾ ਦੇਣ ਦੀ ਅਪੀਲ ਕੀਤੀ ਗਈ |
ਪਿਛਲੀ ਖ਼ਬਰ 6 ਮਹੀਨੇ ਪਹਿਲਾ ਡਿੱਗਿਆ ਪਰਸ ਵਾਪਸ ਕਰ ਕੇ ਇਮਾਨਦਾਰੀ ਕੀਤੀ ਕਾਇਮ ਅਗਲੀ ਖ਼ਬਰ ਲੋਹੀਆਂ ਨੇੜੇ ਬਣ ਰਹੀ 'ਅੰਮਿ੍ਤਸਰ ਜਾਮਨਗਰ ਸੜਕ 'ਤੇ ਟਿੱਪਰ ਟਰਾਲੇ ਉਡਾ ਰਹੇ ਨੇ ਧੂੜ, ਲੋਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।