04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮੰਡੀ 'ਚ ਮਨਾਇਆ ਡਾ. ਬੀ. ਆਰ. ਅੰਬੇਡਕਰ ਦਾ ਜਨਮ ਦਿਨ

ਅਜੀਤ ਡੈਸਕ 19-04-2026
ਅੱਪਰਾ, 18 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)-ਨਜ਼ਦੀਕੀ ਪਿੰਡ ਮੰਡੀ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸ਼ਰਧਾ ਸਹਿਤ ਮਨਾਇਆ | ਡਾ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਮੰਡੀ ਵਲੋਂ ਕਰਵਾਏ ਜਨਮ ਦਿਨ ਸਮਾਗਮ ਮੌਕੇ ਪਿ੍ੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ | ਏਕਤਾ ਰੰਗ ਮੰਚ ਵਲੋਂ ਬਾਬਾ ਸਾਹਿਬ ਦੇ ਜੀਵਨ ਸੰਬੰਧੀ ਖੇਡਿਆ ਨਾਟਕ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ | ਡਾ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਵਲੋਂ ਹੋਣਹਾਰ ਸਕੂਲੀ ਬੱਚਿਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ | ਪਿ੍ੰਸੀਪਲ ਪ੍ਰੇਮ ਕੁਮਾਰ ਵਲੋਂ ਇੱ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਵੀ ਕੀਤਾ ਗਿਆ | ਸਮਾਗਮ 'ਚ ਸਰਪੰਚ ਰਾਜ ਰਾਣੀ, ਹਰਜੀਤ ਸਿੰਘ ਢਿਲੋਂ ਕਿਸਾਨ ਆਗੂ ਤੇ ਮੈਂਬਰ ਪੰਚਾਇਤ, ਪਰਮਿੰਦਰ ਸਿੰਘ ਪੰਚ, ਸਮਤਾ ਰਾਣੀ ਪੰਚ, ਮਨਜੀਤ ਕੌਰ ਪੰਚ, ਇੰਦਰਜੀਤ ਕੌਰ ਪੰਚ, ਮਨੋਜ ਕੁਮਾਰ ਲੋਈ ਪੰਚ ਤੇ ਸਮਾਜ ਸੇਵਕ, ਕਮਲੇਸ਼ ਕੁਮਾਰ ਕੇਸ਼ੀ ਕਲੇਰ ਪੰਚ, ਸਨੀ ਕੁਮਾਰ, ਨਿਰਮਲ ਜੀਤ ਲੋਈ ਯੂ. ਐਸ. ਏ., ਦਲਜੀਤ ਲੋਈ, ਰਵਿੰਦਰ ਸਿੰਘ, ਮਨੋਜ ਕੁਮਾਰ ਡੈਂਪੀ ਮਨੀ ਚੇਂਜਰ, ਪਿ੍ੰਸੀ. ਹਰਮੇਸ਼ ਕੁਮਾਰ, ਸ਼ਿੰਗਾਰਾ ਰਾਮ, ਸੋਢੀ ਰਾਮ, ਜੀਵਨ ਲੋਈ ਇਟਲੀ, ਮਾੰਗੀ ਢੋਲੀ, ਲੁਭਾਇਆ ਰਾਮ ਆਦਿ ਹਾਜ਼ਰ ਸਨ | ਇਸ ਮੌਕੇ ਲੰਗਰ ਵੀ ਲਗਾਏ ਗਏ |
ਪਿਛਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ 'ਚ ਚੌਥਾ ਮੈਗਾ ਜੌਬ ਫੇਅਰ ਕਰਵਾਇਆ ਅਗਲੀ ਖ਼ਬਰ ਪਿੰਡ ਸੁੰਨੜਾ ਦੇ ਵਸਨੀਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਹੋਏ ਮਜਬੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।