04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਇੰਪੀਰੀਅਲ ਸਕੂਲ ਆਦਮਪੁਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 19-04-2026
ਆਦਮਪੁਰ, 18 ਅਪੈ੍ਰਲ (ਰਮਨ ਦਵੇਸਰ)-ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਨੇ ਸੀ. ਬੀ. ਐਸ. ਈ. 10ਵੀਂ ਬੋਰਡ ਪ੍ਰੀਖਿਆਵਾਂ ਵਿਚ 100% ਨਤੀਜੇ ਪ੍ਰਾਪਤ ਕੀਤੇ | 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਐਲਾਨੇ ਗਏ ਨਤੀਜਿਆਂ ਵਿਚ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਵਿਸ਼ਾਖਾ ਨੇ 91.2% ਤੇ ਅਰਪਿਤ ਸਿੰਘ ਰਾਵਤ ਨੇ 91% ਅੰਕ ਪ੍ਰਾਪਤ ਕਰ ਸਾਂਝੇ ਤੌਰ 'ਤੇ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰਜੋਲ ਨੇ 89.4%, ਆਰੁਸ ਕੁਮਾਰ ਤੇ ਆਯੁਸ਼ ਸ਼ਰਮਾ ਨੇ 88.6%, ਆਕਾਸ਼ਦੀਪ ਅਤੇ ਪ੍ਰਭਸਿਮਰਨ ਨੇ 87.6%, ਪ੍ਰਣਵ ਨੇ 87% ਅਤੇ ਮਨਦੀਪ ਨੇ 85.8% ਅੰਕ ਪ੍ਰਾਪਤ ਕੀਤੇ | ਸਕੂਲ ਦੀ ਪਿ੍ੰਸੀਪਲ ਰਾਜਵਿੰਦਰ ਪਾਲ ਨੇ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਫਲਤਾ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਇਹ ਅਧਿਆਪਕਾਂ ਤੇ ਮਾਪਿਆਂ ਦੇ ਮਾਰਗਦਰਸ਼ਨ ਦਾ ਨਤੀਜਾ ਹੈ | ਸਕੂਲ ਚੇਅਰਮੈਨ ਜਗਦੀਸ਼ ਲਾਲ ਪਸਰੀਚਾ, ਡਾਇਰੈਕਟਰ ਜਗਮੋਹਨ ਅਰੋੜਾ, ਸੀ. ਓ. ਓ. ਸੁਖਦੇਵ ਅਰੋੜਾ, ਵਾਈਸ ਪਿ੍ੰਸੀਪਲ ਪੂਜਾ ਠਾਕੁਰ, ਅਕਾਦਮਿਕ ਮੁਖੀ ਸੁਸ਼ਮਾ ਵਰਮਾ ਤੇ ਸਟਾਫ ਸਕੱਤਰ ਮੋਨਿਕਾ ਮਹਿਤਾ ਨੇ ਵੀ ਸਾਰੇ ਸਫਲ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦ ਬਾਬਾ ਮਤੀ ਜੀ ਵਿਖੇ ਵਿਸਾਖੀ ਮੌਕੇ ਦੋ ਦਿਨਾ ਸਮਾਗਮ ਕਰਵਾਏ ਅਗਲੀ ਖ਼ਬਰ ਹਵੇਲੀ ਪੱਤੀ ਤੋਂ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਲਈ ਸੰਗ ਦੀ ਰਵਾਨਗੀ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।