15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਦੇਸ਼ ਨੂੰ ਆਰਥਿਕ ਪੱਖੋਂ ਹੋਰ ਮਜ਼ਬੂਤ ਕਰਨ ਲਈ ਸਵਦੇਸ਼ੀ ਸਾਮਾਨ ਦੀ ਹੋਵੇ ਜ਼ਿਆਦਾ ਵਰਤੋਂ-ਡਾ. ਸੁਰਿੰਦਰ

ਹਮਾਰਾ ਪਰਿਵਾਰ ਦੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਡਾ. ਸੁਰਿੰਦਰ | (ਸੱਜੇ) ਸਮਾਗਮ 'ਚ ਮੌਜੂਦ ਡਾ. ਸੁਰਿੰਦਰ, ਰਾਜੇਸ਼ ਮਹਿਤਾ, ਸੰਜੇ ਕੋਛੜ, ਹਰਸ਼ ਮਹਿਤਾ, ਪ੍ਰੋ. ਟੰਡਨ, ਰਾਜੀਵ, ਨਰੇਸ਼, ਪਰਮਪਾਲ ਸਿੰਘ, ਹਰੀਸ਼ ਅਰੋੜਾ, ਰਾਮਪਾਲ, ਮਨੋਜ, ਨੀਰਜ ਮੱਕੜ ਤੇ ਹੋਰ | ਤਸਵੀਰ : ਜੀ. ਪੀ. ਸਿੰਘ <br/> 20-04-2026
ਜਲੰਧਰ, 19 ਅਪ੍ਰੈਲ (ਸ਼ਿਵ)-ਸਵਦੇਸ਼ੀ ਜਾਗਰਣ ਮੰਚ ਦੇ ਕੌਮੀ ਪ੍ਰਮੁੱਖ ਤੇ ਹਮਾਰਾ ਪਰਿਵਾਰ ਦੇ ਸੰਸਥਾਪਕ ਡਾ. ਸੁਰਿੰਦਰ ਨੇ ਸਮਾਜ ਸੇਵਾ 'ਚ ਮੋਹਰੀ ਸੰਸਥਾ ਹਮਾਰਾ ਪਰਿਵਾਰ ਦੇ ਆਦਰਸ਼ ਨਗਰ ਦੇ ਗੀਤਾ ਮੰਦਰ 'ਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਨੂੰ ਸਵਦੇਸ਼ੀ ਸਾਮਾਨ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ 'ਤੇ ਹੋਰ ਮਜ਼ਬੂਤੀ ਕਰਨ ਦੀ ਕਾਫ਼ੀ ਲੋੜ ਹੈ ਤੇ ਇਸ ਕੰਮ ਨੂੰ ਪਹਿਲ ਦਿੰਦੇ ਹੋਏ ਲੋਕਾਂ ਨੂੰ ਇਸ ਕੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਵਦੇਸ਼ੀ ਸਾਮਾਨ ਦੀ ਜ਼ਿਆਦਾ ਵਰਤੋਂ ਕਰਕੇ ਹਰ ਦੇਸ਼ ਵਾਸੀ ਰਾਸ਼ਟਰ ਨੂੰ ਆਰਥਿਕ ਸੰਪੰਨ ਦੇਸ਼ਾਂ 'ਚ ਮੋਹਰੀ ਲਿਆਇਆ ਜਾ ਸਕਦਾ ਹੈ ਸਗੋਂ ਕਰੋੜਾਂ ਪਰਿਵਾਰਾਂ ਦੀ ਆਰਥਿਕ ਸਥਿਤੀ ਵੀ ਹੋਰ ਬਿਹਤਰ ਬਣਾਈ ਜਾ ਸਕਦੀ ਹੈ | ਡਾ. ਸੁਰਿੰਦਰ ਨੇ ਲੋਕਾਂ ਨੂੰ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚੜ੍ਹ ਕੇ ਕੰਮ ਕਰਨੇ ਚਾਹੀਦੇ ਹਨ ਅਤੇ ਲੋੜਵੰਦਾਂ ਦੀ ਅੱਗੇ ਵਧ ਕੇ ਮਦਦ ਕਰਨੀ ਚਾਹੀਦੀ ਹੈ ਤੇ ਇਸੇ ਨਾਲ ਪਰਿਵਾਰਕ ਤੇ ਭਾਈਚਾਰਕ ਏਕਤਾ ਮਜ਼ਬੂਤ ਹੁੰਦੀ ਹੈ | ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਸਲਾਹ ਦਿੱਤੀ ਕਿ ਚੰਗੀ ਸਿਹਤ ਲਈ ਮੁਹੱਲਿਆਂ ਤੇ ਹੋਰ ਥਾਵਾਂ 'ਤੇ ਬਕਾਇਦਾ ਯੋਗ ਕਲਾਸਾਂ ਵੀ ਲਗਾਈਆਂ ਜਾਣੀਆਂ ਚਾਹੀਦੀਆਂ ਹਨ | ਉਨ੍ਹਾਂ ਨੇ ਹਮਾਰਾ ਪਰਿਵਾਰ ਸੰਸਥਾ ਨਾਲ ਜੁੜੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਿਵਾਰਕ ਜਾਗਿ੍ਤੀ ਦਾ ਕੰਮ ਅਹਿਮ ਹੈ ਤੇ ਇਸ ਰਾਹੀਂ ਸਮਾਜ ਹੋਰ ਮਜ਼ਬੂਤ ਹੁੰਦਾ ਹੈ | ਉਨ੍ਹਾਂ ਇਸ ਤੋਂ ਤਸੱਲੀ ਪ੍ਰਗਟਾਈ ਕਿ ਇਸ ਸੰਸਥਾ ਨਾਲ ਹੁਣ ਲੋਕ ਵੱਡੀ ਗਿਣਤੀ 'ਚ ਜੁੜ ਕੇ ਮਾਣ ਮਹਿਸੂਸ ਕਰ ਰਹੇ ਹਨ | ਇਸ ਮੌਕੇ ਹਮਾਰਾ ਪਰਿਵਾਰ ਮੁਹਿੰਮ ਜਲੰਧਰ ਦੇ ਕਨਵੀਨਰ ਐਡਵੋਕੇਟ ਰਾਜੇਸ਼ ਮਹਿਤਾ ਨੇ ਜਲੰਧਰ ਪਰਿਵਾਰ ਮਿਲਣ ਦੇ ਕਰਵਾਏ ਪ੍ਰੋਗਰਾਮ 'ਚ ਸ਼ਾਮਿਲ ਲੋਕਾਂ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਹਮਾਰਾ ਪਰਿਵਾਰ ਲੰਬੇ ਸਮੇਂ ਤੋਂ ਸਮਾਜਿਕ ਕਲਿਆਣ, ਦੇਸ਼-ਭਗਤੀ ਤੇ ਸਵਦੇਸ਼ੀ ਸਾਮਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਲਈ ਲੋਕਾਂ ਨੂੰ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਜਿਸ ਕਰਕੇ ਥੋੜੇ ਸਮੇਂ ਵਿਚ ਹੀ ਹਮਾਰਾ ਪਰਿਵਾਰ ਦਾ ਘੇਰਾ ਵੀ ਵਿਸ਼ਾਲ ਹੋ ਗਿਆ ਹੈ | ਸਮਾਜ ਦੇ ਵੱਖ-ਵੱਖ ਖੇਤਰ 'ਚ ਮਾਹਿਰ ਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਨੇਕ ਕੰਮਾਂ ਲਈ ਯੋਗਦਾਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਹਾਜ਼ਰ ਪ੍ਰਮੱੁਖ ਸ਼ਖ਼ਸੀਅਤਾਂ ਤੋਂ ਇਲਾਵਾ ਹੋਰ ਲੋਕਾਂ ਵਲੋਂ ਆਪਣੇ-ਆਪਣੇ ਖੇਤਰ 'ਚ ਕੀਤੇ ਜਾ ਰਹੇ ਕੰਮਾਂ ਅਤੇ ਦੇਸ਼ ਸੇਵਾ ਬਾਰੇ ਆਪਣੇ ਸੰਖੇਪ ਤੌਰ 'ਤੇ ਵਿਚਾਰ ਪੇਸ਼ ਕੀਤੇ | ਰਾਜੇਸ਼ ਮਹਿਤਾ ਨੇ ਕਿਹਾ ਕਿ ਹਮਾਰਾ ਪਰਿਵਾਰ ਸੰਸਥਾ ਨਾਲ ਨਾ ਸਿਰਫ਼ ਦੇਸ਼ 'ਚ ਸਗੋਂ ਵਿਦੇਸ਼ਾਂ ਵਿਚ ਲੱਖਾਂ ਲੋਕ ਜੁੜ ਕੇ ਸਮਾਜ ਸੇਵਾ, ਸਵਦੇਸ਼ੀ ਦੇ ਕੰਮ ਵਿਚ ਲੱਗੇ ਹੋਏ ਹਨ | ਐਡਵੋਕੇਟ ਰਾਜੇਸ਼ ਮਹਿਤਾ, ਹਰਸ਼ ਮਹਿਤਾ, ਸੰਜੇ ਕੋਛੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ੲਕ ਖ਼ੂਨਦਾਨ ਕੈਂਪ ਲਗਾਇਆ, ਜਿਸ 'ਚ ਲੋੜਵੰਦਾਂ ਲਈ 62 ਯੂਨਿਟ ਖ਼ੂਨ ਇਕੱਠਾ ਕੀਤਾ | ਇਸ ਮੌਕੇ ਡਾ. ਵੀ. ਪੀ. ਸ਼ਰਮਾ, ਡਾ. ਨਿਤੀਸ਼ ਮਹਾਜਨ, ਡਾ. ਅਕਸ਼ਿਆ, ਉਮੇਸ਼ ਜੈਨ, ਪ੍ਰੇਮ ਸਿੰਘ ਅਰੋੜਾ, ਅਨਿਲ ਅਗਰਵਾਲ, ਪ੍ਰੋ. ਟੰਡਨ, ਵਿਕਰਮ ਕੁੰਦਰਾ, ਸੋਨਿਕ ਜੀ, ਰੋਹਿਤ ਦੁੱਗਲ, ਸ਼ਾਮਿਲ ਗੁਪਤਾ, ਰਾਜੀਵ, ਐਕਸੀਅਨ ਰਾਜੇਸ਼ ਮਹਿਰਾ, ਪਰਮਪਾਲ ਸਿੰਘ, ਜਤਿੰਦਰ, ਸ੍ਰੀ ਚੋਪੜਾ, ਸੁਸ਼ਰਿਤ ਮਹਾਜਨ, ਮਨੋਜ ਕੁਮਾਰ, ਰਾਹੁਲ, ਬਿੱਲੂ ਸੈਣੀ ਤੇ ਹੋਰ ਲੋਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਪਿਛਲੀ ਖ਼ਬਰ ਮੁਸਲਿਮ ਕਾਲੋਨੀ 'ਚ ਵਿਆਹ ਦੌਰਾਨ 2 ਧਿਰਾਂ ਭਿੜੀਆਂ, ਚੱਲੇ ਇੱਟਾਂ-ਰੋੜੇ <br/> ਅਗਲੀ ਖ਼ਬਰ ਅਚਾਨਕ ਲੱਗੀ ਭਿਆਨਕ ਅੱਗ ਨਾਲ ਸੜਿਆ ਖੋਖਾ, ਭਾਰੀ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।