20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਇੰਨੋਸੈਂਟ ਹਾਰਟਸ ਦੇ ਪੰਜ ਸਕੂਲਾਂ ਵਲੋਂ 2160 ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 29-04-2026
ਜਲੰਧਰ, 28 ਅਪ੍ਰੈਲ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਕੂਲ ਨੇ ਵਿੱਦਿਅਕ ਸੈਸ਼ਨ 2025–26 ਦੌਰਾਨ ਆਪਣੀਆਂ ਪੰਜਾਂ ਸ਼ਾਖਾਵਾਂ 'ਚ 2,160 ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਗੌਰਵਮਈ ਜਸ਼ਨ ਮਨਾਇਆ | ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਰੋਡ, ਕੈਂਟ-ਜੰਡਿਆਲਾ ਰੋਡ ਤੇ ਕਪੂਰਥਲਾ ਰੋਡ ਸਥਿਤ ਸ਼ਾਖਾਵਾਂ 'ਚ ਕਲਾਸ 1 ਤੋਂ 9 ਅਤੇ ਕਲਾਸ 11 ਦੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਮੌਕੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਿਹਨਤ, ਲਗਨ ਤੇ ਸਮਰਪਣ ਦੇ ਸਨਮਾਨ ਵਜੋਂ ਆਕਰਸ਼ਕ ਟਰਾਫ਼ੀਆਂ ਪ੍ਰਦਾਨ ਕੀਤੀਆਂ ਗਈਆਂ | ਉਨ੍ਹਾਂ ਦੇ ਚਿਹਰਿਆਂ 'ਤੇ ਝਲਕਦੀ ਖ਼ੁਸ਼ੀ ਸਾਲ ਭਰ ਦੀ ਕਠਨ ਮਿਹਨਤ ਤੇ ਲਗਾਤਾਰ ਕੋਸ਼ਿਸ਼ਾਂ ਦਾ ਪ੍ਰਮਾਣ ਸੀ | ਸਨਮਾਨ ਸਮਾਰੋਹ 'ਚ ਸਕੂਲ ਦੇ ਪ੍ਰਤਿਸ਼ਠਿਤ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ, ਜਿਨ੍ਹਾਂ ਵਿਚ ਪਿ੍ੰਸੀਪਲ ਰਾਜੀਵ ਪਾਲੀਵਾਲ (ਗ੍ਰੀਨ ਮਾਡਲ ਟਾਊਨ), ਪਿ੍ੰਸੀਪਲ ਕੁਮਾਰੀ ਸ਼ਾਲੂ ਸਹਿਗਲ (ਲੋਹਾਰਾਂ), ਡਾਇਰੈਕਟਰ ਮੀਨਾਕਸ਼ੀ ਸ਼ਰਮਾ ਤੇ ਪਿ੍ੰਸੀਪਲ ਜਸਮੀਤ ਬਖ਼ਸ਼ੀ (ਨੂਰਪੁਰ ਰੋਡ), ਪਿ੍ੰਸੀਪਲ ਸੋਨਾਲੀ ਮਨੋਚਾ (ਕੈਂਟ-ਜੰਡਿਆਲਾ ਰੋਡ), ਡਾਇਰੈਕਟਰ ਪੂਨਮ ਨਾਰੰਗ ਅਤੇ ਪਿੰ੍ਰਸੀਪਲ ਸ਼ੀਤੂ ਖੰਨਾ (ਕਪੂਰਥਲਾ ਰੋਡ) ਸ਼ਾਮਿਲ ਸਨ | ਸਾਰੇ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੀ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ | ਐਗਜ਼ੀਕਿਊਟਿਵ ਡਾਇਰੈਕਟਰ ਸਕੂਲਜ਼ ਸ਼ੈਲੀ ਬੋਰੀ ਨੇ ਕਿਹਾ ਕਿ ਸੰਸਥਾ ਹਮੇਸ਼ਾ ਉਤਕ੍ਰਿਸ਼ਟ ਵਿੱਦਿਅਕ ਪ੍ਰਦਰਸ਼ਨ ਕਰਨ ਵਾਲੇ ਤੇ 100 ਫ਼ੀਸਦੀ ਹਾਜ਼ਰੀ ਬਣਾਈ ਰੱਖਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੀ ਹੈ | ਉਨ੍ਹਾਂ ਨੇ ਸਾਰੇ ਜੇਤੂਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਦਿ੍ੜ੍ਹ ਨਿਸ਼ਚੇ ਅਤੇ ਇਕਾਗਰਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ¢

ਪਿਛਲੀ ਖ਼ਬਰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਡਿਫ਼ੈਂਸ ਕਾਲੋਨੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਵਿਦਿਆਰਥੀਆਂ ਨੇ ਵਾਲੀਬਾਲ ਦੀ ਓਵਰਆਲ ਟਰਾਫ਼ੀ 'ਤੇ ਕੀਤਾ ਕਬਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।