20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਭਾਜਪਾ ਵਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ 'ਚ ਆਪਣੇ ਸੰਗਠਨ ਦਾ ਵਿਸਤਾਰ <br/>

ਅਜੀਤ ਡੈਸਕ 29-04-2026
ਕਰਤਾਰਪੁਰ, 28 ਅਪ੍ਰੈਲ (ਭਜਨ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕਰਤਾਰਪੁਰ ਅਧੀਨ ਆਉਂਦੇ ਲਾਂਬੜਾ ਮੰਡਲ-1 ਤੇ ਮੰਡਲ-2 ਲਈ ਨਵੀਆਂ ਟੀਮਾਂ ਦਾ ਐਲਾਨ ਕਰਕੇ ਆਪਣੇ ਸੰਗਠਨ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ ਹੈ | ਇਸ ਸੰਬੰਧੀ ਪਿੰਡ ਪਤਾਰਾ ਦੇ ਸਰਪੰਚ ਤੇ ਜਲੰਧਰ ਦਿਹਾਤੀ ਦੇ ਜਨਰਲ ਸਕੱਤਰ ਸੰਦੀਪ ਵਰਮਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਦੇ ਨਿਰਦੇਸ਼ਾਂ ਅਨੁਸਾਰ, ਬੂਥ ਪੱਧਰ ਤੱਕ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਦੋਵਾਂ ਮੰਡਲਾਂ ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜਿਸ ਵਿਚ ਐਲਾਨੀ ਗਈ ਟੀਮ ਅਨੁਸਾਰ ਮੰਡਲ-1 ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਮਾਹੀ, ਮੰਡਲ-2 ਦੇ ਪ੍ਰਧਾਨ ਬਲਬੀਰ ਸਿੰਘ, ਜਲੰਧਰ ਦਿਹਾਤੀ ਜਨਰਲ ਸਕੱਤਰ ਸੰਦੀਪ ਵਰਮਾ, ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਮਨਦੀਪ ਬਖਸ਼ੀ ਉਪ ਪ੍ਰਧਾਨ, ਬਜਰੰਗੀ ਗੋਸਵਾਮੀ ਉਪ ਪ੍ਰਧਾਨ ਨਵਦੀਪ ਬਖਸ਼ੀ, ਵਿਜੇ ਕੁਮਾਰ ਜਨਰਲ ਸਕੱਤਰ, ਆਕਾਸ਼ਦੀਪ ਸ਼ਰਮਾ ਜਨਰਲ ਸਕੱਤਰ, ਲਵਦੀਪ ਸਿੰਘ ਜਨਰਲ ਸਕੱਤਰ, ਪਰਮਜੀਤ ਕੁਮਾਰ ਪੰਮੀ ਉਪ ਪ੍ਰਧਾਨ ਨਿਯੁਕਤ ਕੀਤੇ ਗਏ ਜਦਕਿ ਹੋਰ ਮੈਂਬਰਾਂ 'ਚ ਬਲਵਿੰਦਰ ਦਾਸ, ਮੋਹਨ ਸਿੰਘ, ਯਸ਼ਪਾਲ ਸਿੰਘ, ਬਲਜਿੰਦਰ ਸਿੰਘ, ਰੇਸ਼ਮ ਲਾਲ, ਹਰਦੇਵ ਕੁਮਾਰ, ਪ੍ਰਦੀਪ ਸਿੰਘ ਕੰਗ, ਅਸ਼ਵਨੀ ਕੁਮਾਰ, ਬਲਬੀਰ ਸਿੰਘ, ਹਰਜਿੰਦਰ ਪਟਵਾਰੀ, ਸਿੰਦਰ ਪਾਲ ਤੇ ਸ਼ੁਭਮ ਅਰੋੜਾ ਸ਼ਾਮਿਲ ਹਨ | ਸੰਦੀਪ ਵਰਮਾ ਨੇ ਕਿਹਾ ਕਿ ਨਵੀਂ ਟੀਮ ਦੇ ਗਠਨ ਨਾਲ ਜ਼ਮੀਨੀ ਪੱਧਰ 'ਤੇ ਪਾਰਟੀ ਸੰਗਠਨ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਵਿਚ ਮਦਦ ਮਿਲੇਗੀ | ਉਨ੍ਹਾਂ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਉਮੀਦ ਪ੍ਰਗਟ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਜਨਤਾ ਤੱਕ ਘਰ-ਘਰ ਪਹੁੰਚਾਉਣ ਵਿਚ ਸਰਗਰਮ ਭੂਮਿਕਾ ਨਿਭਾਉਣਗੇ |

ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਸੂਬੇ 'ਚ ਪੈਦਾ ਕੀਤਾ ਗਿਆ ਖੇਡ ਸੱਭਿਆਚਾਰ-ਡਾ. ਚੱਬੇਵਾਲ <br/> ਅਗਲੀ ਖ਼ਬਰ ਦਿਹਾਤੀ ਪੁਲਿਸ ਨੇ ਜ਼ਿਲ੍ਹੇ 'ਚ ਵੱਖ-ਵੱਖ ਇਲਾਕਿਆਂ 'ਚ ਚਲਾਇਆ ਕਾਸੋ ਆਪ੍ਰੇਸ਼ਨ, ਨਸ਼ੀਲੇ ਪਦਾਰਥ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।