10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰੇਹੜੀਆਂ ਤੋਂ ਵਸੂਲੀ ਲਈ ਨਿਗਮ ਪ੍ਰਸ਼ਾਸਨ ਨੇ ਨਵੀਂ ਟੀਮ ਨੂੰ ਸੌਂਪੀਆਂ ਪੀ. ਓ. ਐੱਸ. ਮਸ਼ੀਨਾਂ <br/>

ਅਜੀਤ ਡੈਸਕ 30-04-2026
ਜਲੰਧਰ, 29 ਅਪ੍ਰੈਲ (ਸ਼ਿਵ)-ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਵਿਭਾਗ ਵਿਚ ਗੜਬੜੀ ਦੀ ਸ਼ੰਕਾ ਜ਼ਾਹਿਰ ਕੀਤੀ ਸੀ ਤਾਂ ਸਾਰੀ ਟੀਮ ਦੀ ਬਦਲੀ ਕਰ ਦਿੱਤੀ ਗਈ ਸੀ ਕਿ ਰੇਹੜੀਆਂ ਤੋਂ ਵਸੂਲੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਹੈ ਪਰ ਹੁਣ ਜਿਸ ਤਰਾਂ ਨਾਲ ਮੇਅਰ ਵਨੀਤ ਧੀਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਨਿਗਮ ਵਿਚ ਇਸ ਦੀ ਕਾਫੀ ਚਰਚਾ ਚੱਲ ਰਹੀ ਹੈ ਕਿ ਪੂਰੀ ਵਸੂਲੀ ਨਾ ਆਉਣ ਬਾਰੇ ਨਿਗਮ ਪ੍ਰਸ਼ਾਸਨ ਨੇ ਜਿਹੜੀ ਸ਼ੰਕਾ ਜ਼ਾਹਿਰ ਕੀਤੀ ਸੀ ਕਿ ਉਸ ਬਾਰੇ ਨਿਗਮ ਪ੍ਰਸ਼ਾਸਨ ਇਸ ਦੀ ਜਾਂਚ ਕਰਵਾਉਣ ਲਈ ਕਿ ਇਸ ਮਾਮਲੇ ਨੂੰ ਵਿਜੀਲੈਂਸ ਬਿਊਰੋ ਦੇ ਹਵਾਲੇ ਤਾਂ ਨਹੀਂ ਕੀਤਾ ਜਾਵੇਗਾ | ਮੇਅਰ ਦੀ ਹਦਾਇਤ 'ਤੇ ਪਹਿਲੀ ਵਾਰ ਸਾਰਾ ਅਮਲਾ ਹੀ ਬਦਲ ਦਿੱਤਾ ਗਿਆ ਸੀ | ਮੇਅਰ ਨੇ ਆਪਣੇ ਤੌਰ 'ਤੇ ਨਾਮਦੇਵ ਚੌਕ ਦੇ ਕੋਲ ਤੋਂ ਇਲਾਵਾ ਬੱਸ ਸਟੈਂਡ ਤੱਕ ਦੋਵੇਂ ਸਾਈਡਾਂ 'ਤੇ ਖੜ੍ਹੀਆਂ ਰੇਹੜੀਆਂ ਵਾਲਿਆਂ ਤੋਂ ਜਾਣਕਾਰੀ ਲਈ ਸੀ ਕਿ ਉਹ ਕਿਸ ਤਰ੍ਹਾਂ ਨਾਲ ਫ਼ੀਸ ਦੀ ਅਦਾਇਗੀ ਕਰਦੇ ਸਨ ਤਾਂ ਉਸ ਵੇਲੇ ਕਾਫੀ ਖ਼ੁਲਾਸੇ ਹੋਏ ਸਨ | ਉਂਜ ਕੁੱਝ ਦਿਨ ਪਹਿਲਾਂ ਨਿਗਮ ਦੀ ਸ੍ਰੀ ਰਾਮ ਚੌਕ ਵਿਚ ਨਿਗਮ ਦੀ ਪਾਰਕਿੰਗ 'ਚ ਜਿਹੜੇ ਨਿਗਮ ਵਲੋਂ ਕਰਮਚਾਰੀ ਲਗਾਏ ਗਏ ਸਨ ਤਾਂ ਇਕ ਕਰਮਚਾਰੀ ਇਸ ਕਰਕੇ ਮੁਅੱਤਲ ਕਰ ਦਿੱਤਾ ਗਿਆ ਸੀ ਕਿ ਉਸ ਵਲੋਂ ਕੁੱਝ ਵਸੂਲੀ ਰਕਮ ਨਿਗਮ ਖਾਤੇ ਵਿਚ ਜਮ੍ਹਾਂ ਨਹੀਂ ਕਰਵਾਈ ਗਈ ਸੀ | ਉਂਜ ਦੱਸਿਆ ਜਾਂਦਾ ਹੈ ਕਿ ਕਾਰਾਂ ਦੀ ਪਾਰਕਿੰਗ ਕਰਨ ਵਾਲੇ ਕਈ ਲੋਕਾਂ ਨੂੰ ਜਿਹੜੀਆਂ ਪਰਚੀਆਂ ਦਿੱਤੀਆਂ ਗਈਆਂ ਸੀ | ਉਨ੍ਹਾਂ ਬਾਰੇ ਵੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਇਹ ਨਿਗਮ ਦੇ ਨਿਯਮਾਂ ਮੁਤਾਬਕ ਹੀ ਪਰਚੀਆਂ ਦੇ ਕੇ ਫ਼ੀਸ ਵਸੂਲੀ ਕੀਤੀ ਗਈ ਸੀ | ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਲੋਂ ਰੰਗਲਾ ਵਿਹੜਾ ਕੋਲ ਨਾਜਾਇਜ਼ ਪਰਚੀ ਫੀਸ ਮਾਮਲੇ ਦੀ ਜਾਂਚ ਕੀਤੀ ਗਈ ਕਿ ਕੁਝ ਲੋਕ ਆਪਣੀਆਂ ਪਰਚੀਆਂ ਛਪਵਾ ਕੇ ਪਾਰਕਿੰਗ ਵਸੂਲੀ ਕਰ ਰਹੇ ਹਨ | ਇਸ ਮਾਮਲੇ ਵਿਚ ਪੁਲਿਸ ਨੂੰ ਵੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਸੀ | ਉਧਰ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਵਿਭਾਗ ਵਿਚ ਜਿਹੜੀਆਂ ਨਵੇਂ ਕਰਮਚਾਰੀਆਂ ਨੂੰ ਨਿਯੁਕਤ ਕੀਤਾ ਹੈ | ਉਨ੍ਹਾਂ ਨੂੰ ਫ਼ੀਸ ਵਸੂਲੀ ਲਈ ਪੀ. ਓ. ਐਸ. ਮਸ਼ੀਨਾਂ ਸੌਂਪ ਦਿੱਤੀਆਂ ਗਈਆਂ ਹਨ | ਸੁਪਰਡੈਂਟ ਸੰਜੀਵ ਕਾਲੀਆ ਵਲੋਂ ਉਨ੍ਹਾਂ ਨੂੰ ਫ਼ੀਸ ਵਸੂਲੀ ਬਾਰੇ ਸਿਖਲਾਈ ਦਿੱਤੀ ਜਾਵੇਗੀ ਕਿ ਕਿਸ ਤਰਾਂ ਨਾਲ ਮਸ਼ੀਨਾਂ ਦੀ ਵਰਤੋਂ ਕਰਕੇ ਉਹ ਰੇਹੜੀਆਂ ਤੋਂ ਆਨਲਾਈਨ ਫ਼ੀਸਾਂ ਵਸੂਲਣਗੇ | ਨਿਗਮ ਨੇ ਇਸ ਲਈ 10 ਕਰਮਚਾਰੀਆਂ ਦੀਆਂ ਆਈ. ਡੀ. ਬਣਾ ਦਿੱਤੀਆਂ ਹਨ | ਜਿਹੜਾ ਸਟਾਫ਼ ਲਗਾਇਆ ਗਿਆ ਹੈ | ਉਨ੍ਹਾਂ ਵਿਚ ਕਈ ਕਰਮਚਾਰੀ ਦੂਜੇ ਜ਼ਿਲਿ੍ਹਆਂ ਦੇ ਹਨ | ਉਨਾਂ ਨੂੰ ਸ਼ਹਿਰ ਦੇ ਕਈ ਇਲਾਕਿਆਂ ਦੀ ਜਾਣਕਾਰੀ ਨਹੀਂ ਹੈ ਪਰ ਉਨਾਂ ਦੇ ਨਾਲ ਸੇਵਾਦਾਰ ਲਗਾਏ ਜਾਣਗੇ ਜਿਹੜੇ ਕਿ ਨਵੀਂ ਟੀਮ ਨੂੰ ਇਲਾਕਿਆਂ ਬਾਰੇ ਜਾਣਕਾਰੀ ਦੇਣਗੇ | ਪਹਿਲੇ ਸਟਾਫ਼ ਵਲੋਂ ਹੁਣ ਤੱਕ 4400 ਕਿਊ ਆਰ ਨੰਬਰ ਪਲੇਟਾਂ ਲਗਾਈਆਂ ਗਈਆਂ ਸੀ | ਜਦਕਿ ਨਿਗਮ ਕੋਲ ਅਜੇ 600 ਨੰਬਰ ਪਲੇਟਾਂ ਤਿਆਰ ਪਈਆਂ ਹਨ | ਜਿਨਾਂ ਨੂੰ ਲਗਾਉਣ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ |
ਪਿਛਲੀ ਖ਼ਬਰ ਵਿਧਾਇਕਾ ਬੀਬੀ ਮਾਨ ਵਲੋਂ ਥਾਬਲਕੇ, ਧਾਲੀਵਾਲ, ਚਾਨੀਆਂ ਨੂੰ ਗਰਾਂਟਾਂ ਦੇ ਗੱਫੇ ਅਗਲੀ ਖ਼ਬਰ ਸੀ. ਟੀ. ਗਰੁੱਪ ਵਿਖੇ ਫ਼ੈਸ਼ਨ ਸ਼ੋਅ ਦੌਰਾਨ ਵਿਦਿਆਰਥੀਆਂ ਵਲੋਂ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।