10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਵਿਧਾਇਕਾ ਬੀਬੀ ਮਾਨ ਵਲੋਂ ਥਾਬਲਕੇ, ਧਾਲੀਵਾਲ, ਚਾਨੀਆਂ ਨੂੰ ਗਰਾਂਟਾਂ ਦੇ ਗੱਫੇ

ਅਜੀਤ ਡੈਸਕ 30-04-2026
ਜੰਡਿਆਲਾ ਮੰਜਕੀ, 29 ਅਪ੍ਰੈਲ (ਸੁਰਜੀਤ ਸਿੰਘ ਜੰਡਿਆਲਾ)- ਹਲਕਾ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵਲੋਂ ਇਲਾਕੇ ਦੇ ਕਈ ਪਿੰਡਾਂ ਨੂੰ ਗਰਾਂਟ ਤਕਸੀਮ ਕੀਤੀ ਗਈ | ਵੱਖ-ਵੱਖ ਵਿਕਾਸ ਕਾਰਜਾਂ ਲਈ ਪਿੰਡ ਥਾਬਲਕੇ ਨੂੰ ਪੰਜ ਲੱਖ ਰੁਪਏ, ਧਾਲੀਵਾਲ ਨੂੰ ਪੰਦਰਾਂ ਲੱਖ ਅਤੇ ਚਾਨੀਆਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਹੈ | ਵਿਧਾਇਕ ਮਾਨ ਨੇ ਕਿਹਾ ਕਿ ਇਲਾਕੇ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਦਰਸ਼ਨ ਸਿੰਘ ਟਾਹਲੀ ਮੈਂਬਰ ਜ਼ਿਲ੍ਹਾ ਪਰਿਸ਼ਦ, ਚੇਅਰਮੈਨ ਬਲਾਕ ਸੰਮਤੀ ਚਰਨਜੀਤ ਸਿੰਘ, ਸਰਪੰਚ ਸਰਬਜੀਤ ਕੌਰ ਥਾਬਲਕੇ, ਸਰਪੰਚ ਸੁਨੀਤਾ ਰਾਣੀ ਧਾਲੀਵਾਲ, ਸਾਬਕਾ ਸਰਪੰਚ ਤਲਵਿੰਦਰ ਸਿੰਘ ਧਾਲੀਵਾਲ, ਦਰਸ਼ਨ ਸਿੰਘ ਸਾਬਕਾ ਸਰਪੰਚ ਚਾਨੀਆਂ, ਨਿੱਜੀ ਸਹਾਇਕ ਰਜਿੰਦਰ ਕੁਮਾਰ ਬਿੱਟੂ, ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ, ਪਤਵੰਤੇ ਅਤੇ ਪਾਰਟੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਦੁਕਾਨਦਾਰ ਆਪਣਾ ਸਾਮਾਨ ਆਪਣੀ ਦੁਕਾਨ ਦੀ ਹੱਦ ਤੱਕ ਰੱਖਣ ਨਹੀਂ ਤਾਂ ਕਾਨੂੰਨੀ ਕਾਰਵਾਈ ਹੋਵੇਗੀ-ਐਸ. ਡੀ. ਐਮ. ਨਕੋਦਰ <b... ਅਗਲੀ ਖ਼ਬਰ ਰੇਹੜੀਆਂ ਤੋਂ ਵਸੂਲੀ ਲਈ ਨਿਗਮ ਪ੍ਰਸ਼ਾਸਨ ਨੇ ਨਵੀਂ ਟੀਮ ਨੂੰ ਸੌਂਪੀਆਂ ਪੀ. ਓ. ਐੱਸ. ਮਸ਼ੀਨਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।