06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਫਾਈ ਕਰਮਚਾਰੀ ਪਹੁੰਚੇ ਥਾਣਾ ਰਾਮਾਮੰਡੀ ਇਨਸਾਫ਼ ਦੀ ਕੀਤੀ ਮੰਗ <br/>

ਅਜੀਤ ਡੈਸਕ 02-05-2026
ਚੁਗਿੱਟੀ/ਜੰਡੂਸਿੰਘਾ, 1 ਮਈ (ਨਰਿੰਦਰ ਲਾਗੂ)-ਬੀਤੇ ਕੱਲ੍ਹ ਸਥਾਨਕ ਭਾਰਤ ਨਗਰ ਵਿਖੇ ਕੌਂਸਲਰ ਮਨਮੋਹਨ ਸਿੰਘ ਰਾਜੂ ਦੇ ਬੇਟੇ 'ਤੇ ਇਕ ਸਫਾਈ ਕਰਮਚਾਰੀ ਨੂੰ ਕੁੱਟਣ ਦੇ ਲੱਗੇ ਦੋਸ਼ ਵਾਲੇ ਮਾਮਲੇ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਕੱਚੇ ਮੁਲਾਜ਼ਮਾਂ ਵਲੋਂ ਥਾਣਾ ਰਾਮਾਮੰਡੀ ਵਿਖੇ ਪਹੁੰਚ ਕੇ ਇਨਸਾਫ਼ ਦੀ ਮੰਗ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਪੀੜਤ ਰੋਹਿਤ ਅਤੇ ਹੋਰ ਕਰਮਚਾਰੀ ਰਾਮਾਮੰਡੀ ਪੁਲਿਸ ਸਟੇਸ਼ਨ ਪਹੁੰਚੇ ਤੇ ਉਨ੍ਹਾਂ ਵਲੋਂ ਐਫ. ਆਈ. ਆਰ. ਦੀ ਕਾਪੀ ਮੰਗੀ ਤਾਂ ਥਾਣਾ ਮੁਖੀ ਨੇ ਕਿਹਾ ਕਿ ਉਹ ਅੱਜ ਬਾਹਰ ਹਨ | ਡਿਊਟੀ 'ਤੇ ਪਹੁੰਚ ਕੇ ਮਾਮਲੇ ਸੰਬੰਧੀ ਕਾਰਵਾਈ ਕਰਨਗੇ | ਇਸ 'ਤੇ ਕੱਚੇ ਮੁਲਾਜ਼ਮ ਤਹਿਸ 'ਚ ਆ ਗਏ ਤੇ ਉਨ੍ਹਾਂ ਵਲੋਂ ਨਾਅਰੇਬਾਜ਼ੀ ਕੀਤੀ ਗਈ | ਉਧਰ ਇਸ ਸੰਬੰਧ 'ਚ ਕੌਂਸਲਰ ਮਨਮੋਹਨ ਸਿੰਘ ਰਾਜੂ ਨੇ ਅੱਜ ਫਿਰ ਕਿਹਾ ਕਿ ਦੋਸ਼ ਗਲਤ ਹਨ | ਉਨ੍ਹਾਂ ਦੇ ਪੁੱਤਰ ਵਲੋਂ ਕਿਸੇ ਨਾਲ ਬਦਸਲੂਕੀ ਨਹੀਂ ਕੀਤੀ ਗਈ | ਦੱਸਿਆ ਜਾ ਰਿਹਾ ਹੈ ਕਿ ਸੀਵਰਮੈਨ ਯੂਨੀਅਨ ਵਲੋਂ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਸਰਕਾਰ ਗੰਨੇ ਦਾ 250 ਕਰੋੜ ਰੁਪਏ ਬਕਾਇਆ ਤੁਰੰਤ ਜਾਰੀ ਕਰੇ-ਚੌਹਾਨ ਅਗਲੀ ਖ਼ਬਰ ਇਕ ਪਾਸੇ ਸਰਕਾਰ ਨੇ ਰਮਨ ਅਰੋੜਾ ਨੂੰ ਮੋੜੀ ਸੁਰੱਖਿਆ, ਦੂਜੇ ਪਾਸੇ ਨਿਗਮ ਨੇ ਸ਼ਹਿਰ 'ਚੋਂ ਬੋਰਡ ਲਾਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।