06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵਿਧਾਇਕ ਪਰਗਟ ਸਿੰਘ ਹਲਕੇ ਦਾ ਵਿਕਾਸ ਕਰਵਾਉਣ 'ਚ ਨਾਕਾਮ ਰਹੇ- ਸਨਾਤਨੀ

ਅਜੀਤ ਡੈਸਕ 02-05-2026
ਜਲੰਧਰ, 1 ਮਈ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਰਾਹੁਲ ਕੁਮਾਰ ਸਨਾਤਨੀ ਨੇ ਕਿਹਾ ਹੈ ਕਿ ਪਿਛਲੇ 15 ਸਾਲ ਤੋਂ ਜਲੰਧਰ ਛਾਉਣੀ ਹਲਕੇ ਦਾ ਵਿਕਾਸ ਨਹੀਂ ਹੋਇਆ, ਸਾਰੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਤੇ ਲੋਕ ਅਨੇਕਾਂ ਸਮੱਸਿਆਵਾਂ 'ਚ ਘਿਰੇ ਹੋਏ ਹਨ | ਉਨ੍ਹਾਂ ਕਿਹਾ ਕਿ ਹਲਕੇ ਦੇ ਵਿਧਾਇਕ ਪਰਗਟ ਸਿੰਘ ਹਲਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਿਧਾਨ ਸਭਾ 'ਚ ਉਠਾਉਣ 'ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੇ ਹਨ | ਸਨਾਤਨੀ ਨੇ ਕਿਹਾ ਕਿ ਕੈਂਟ ਬੋਰਡ ਦੇ ਅਧੀਨ ਰਹਿੰਦੇ ਲੋਕਾਂ ਦੀਆਂ ਰਜਿਸਟਰੀਆਂ ਕਰੀਬ 15 ਸਾਲਾਂ ਤੋਂ ਹੀ ਬੰਦ ਪਈਆਂ ਹੋਈਆਂ ਹਨ | ਇਸ ਤੋਂ ਇਲਾਵਾ ਕੈਂਟ ਬੋਰਡ ਵਲੋਂ ਉਨ੍ਹਾਂ ਉੱਪਰ ਹੋਰ ਵੀ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਵਿਧਾਇਕ ਪਰਗਟ ਸਿੰਘ ਵਲੋਂ ਕੋਈ ਵੀ ਇਸ ਤਰ੍ਹਾਂ ਦਾ ਹਸਪਤਾਲ ਨਹੀਂ ਬਣਾਇਆ ਗਿਆ, ਜਿੱਥੇ ਲੋਕਾਂ ਨੂੰ ਸਸਤਾ ਤੇ ਵਧੀਆ ਇਲਾਜ ਮਿਲ ਸਕੇ | ਨਾ ਹੀ ਕੋਈ ਪੈਟਰੋਲ ਪੰਪ ਹੈ ਤੇ ਨਾ ਹੀ ਕੋਈ ਸਟੇਡੀਅਮ ਅਤੇ ਅਕੈਡਮੀ ਬਣਾਈ ਗਈ ਹੈ | ਉਨ੍ਹਾਂ ਵਿਧਾਇਕ ਪਰਗਟ ਸਿੰਘ ਨੂੰ ਜਲੰਧਰ ਛਾਉਣੀ ਦੇ ਮੁੱਦਿਆਂ 'ਤੇ ਚਰਚਾ ਕਰਨ ਦੀ ਚੁਣੌਤੀ ਵੀ ਦਿੱਤੀ ਹੈ |

ਪਿਛਲੀ ਖ਼ਬਰ ਸੋਮਰਸੈਟ ਇੰਟਰਨੈਸ਼ਨਲ ਸਕੂਲ 'ਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਸਮਾਗਮ ਅਗਲੀ ਖ਼ਬਰ ਖੱਡਾ ਭਰਨ ਲਈ ਕੌਂਸਲਰ ਪਤੀ ਨੇ ਆਪ ਦਿੱਤੇ 1700 ਰੁਪਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।