12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸੜਕ ਹਾਦਸੇ ਦੌਰਾਨ ਇਕ ਦੀ ਮੌਤ, 3 ਜ਼ਖ਼ਮੀ

ਅਜੀਤ ਡੈਸਕ 03-05-2026
ਬਿਲਗਾ, 2 ਮਈ (ਤਜਿੰਦਰ ਕੁਮਾਰ)-ਨੂਰਮਹਿਲ ਰੋਡ ਪਿੰਡ ਸੰਗਤਪੁਰ ਬੱਸ ਅੱਡਾ 'ਤੇ ਹੋਏ ਭਿਆਨਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਤਿੰਨ ਵਿਅਕਤੀ ਗੰਭੀਰ ਜ਼ਖ਼ਮੀ ਫਿਲੌਰ ਸਿਵਲ ਹਸਪਤਾਲ ਜੇਰੇ ਇਲਾਜ ਹਨ | ਇਸ ਸਮੇਂ ਮੌਜੂਦ ਅਮਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਫਿਲੌਰ ਨੇ ਦੱਸਿਆ ਕਿ ਮੇਰਾ ਭਰਾ ਕੁਲਦੀਪ ਸਿੰਘ ਵਾਸੀ ਫਿਲੌਰ ਉਮਰ 58 ਸਾਲ ਸਵੇਰੇ ਕੋਲਡਰਿੰਗ ਦੀ ਸਪਲਾਈ ਦੇਣ ਲਈ ਦੁਕਾਨਾਂ 'ਤੇ ਜਾ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਤੁਹਾਡੇ ਭਰਾ ਕੁਲਦੀਪ ਸਿੰਘ ਦਾ ਨੂਰਮਹਿਲ ਰੋਡ ਸੰਗਤਪੁਰ ਬੱਸ ਅੱਡੇ 'ਤੇ ਐਕਸੀਡੈਂਟ ਹੋ ਗਿਆ ਜਦ ਮੈਂ ਮੌਕੇ 'ਤੇ ਪਹੁੰਚਿਆ ਤਾਂ ਮੇਰੇ ਭਰਾ ਕੁਲਦੀਪ ਸਿੰਘ ਦੀ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਸੀ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਲਦੀਪ ਸਿੰਘ ਈ ਰਿਕਸ਼ਾ 'ਤੇ ਸਮਾਨ ਲੈ ਕੇ ਨੂਰਮਹਿਲ ਸਾਈਡ ਜਾ ਰਿਹਾ ਸੀ ਤੇ ਨੂਰਮਹਿਲ ਸਾਈਡ ਤੋਂ ਆ ਰਹੀ ਟਾਟਾ ਪੰਚ ਗੱਡੀ ਨੰਬਰ ਪੀ,ਬੀ 43, ਐੱਚ 0452 ਦੀ ਈ ਰਿਕਸ਼ਾ ਨਾਲ ਆਹਮਣੇ ਸਾਹਮਣੇ ਟੱਕਰ ਹੋਈ ਈ ਰਿਕਸ਼ਾ ਮਾਲਕ ਕੁਲਦੀਪ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਤੇ ਤਿੰਨ ਵਿਅਕਤੀਆਂ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ | ਗੱਡੀ ਡਰਾਈਵਰ ਬਿੱਟੂ ਕੁਮਾਰ ਪੁੱਤਰ ਪੱਪੂ ਕੁਮਾਰ ਵਾਸੀ ਮਾਛੀਵਾੜਾ ਨੇ ਦੱਸਿਆ ਕਿ ਅਸੀਂ ਨਕੋਦਰ ਤੋਂ ਮੱਥਾ ਟੇਕ ਕੇ ਮਾਛੀਵਾੜਾ ਜਾ ਰਹੇ ਸੀ ਤਾਂ ਸੰਗਤਪੁਰ ਅੱਡੇ 'ਤੇ ਈ ਰਿਕਸ਼ਾ ਨਾਲ ਟੱਕਰ ਹੋ ਗਈ | ਮੌਕੇ 'ਤੇ ਪਹੁੰਚੇ ਥਾਣਾ ਬਿਲਗਾ ਤੋਂ ਏ.ਐੱਸ.ਆਈ ਬਗੀਚਾ ਸਿੰਘ ਨੇ ਦੱਸਿਆ ਕਿ ਸਵੇਰੇ 112 'ਤੇ ਕਾਲ ਆਈ ਸੀ ਕਿ ਸੰਗਤਪੁਰ ਅੱਡੇ 'ਤੇ ਐਕਸੀਡੈਂਟ ਹੋ ਗਿਆ ਹੈ ਤੇ ਆ ਕੇ ਦੇਖਿਆ ਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਵਿਅਕਤੀ ਜ਼ਖ਼ਮੀ ਹੋ ਚੁੱਕੇ ਸਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਐਬੂਲੈਸ ਰਾਹੀਂ ਫਿਲੌਰ ਭੇਜਿਆ ਗਿਆ ਤੇ ਲਾਸ਼ ਨੂੰ ਵੀ ਸਿਵਲ ਹਸਪਤਾਲ ਫਿਲੌਰ ਮੋਰਚਰੀ ਵਿੱਚ ਰਖਵਾਇਆ ਗਿਆ ਤੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਮਿ੍ਤਕ ਕੁਲਦੀਪ ਸਿੰਘ ਦੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਲਿਖਵਾਉਂਦੇ ਹਨ ਉਸ ਤਹਿਤ ਡਰਾਈਵਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਵਲੋਂ 18 ਮੰਡਲਾਂ ਲਈ ਇੰਚਾਰਜ ਨਿਯੁਕਤ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ, ਡਿਫੈਂਸ ਕਾਲੋਨੀ ਵਿਖੇ ਹੋਇਆ ਕਵੀ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।